ਪੰਜਾਬ ਨੂੰ ਲੈ ਮੁੜ ਬੋਲੀ ਕੰਗਨਾ ਰਣੌਤ, ਸ਼ਰੇਆਮ ਆਖੀ ਇਹ ਵੱਡੀ ਗੱਲ
Monday, Jan 20, 2025 - 03:33 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' 17 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ ਪਰ ਇਸ ਦੇ ਵਿਵਾਦ ਹਾਲੇ ਵੀ ਰੁਕ ਨਹੀਂ ਰਹੇ ਹਨ। ਬੰਗਲਾਦੇਸ਼ 'ਚ ਜਿੱਥੇ 'ਐਮਰਜੈਂਸੀ' 'ਤੇ ਪਾਬੰਦੀ ਲੱਗੀ ਹੋਈ ਹੈ, ਉਥੇ ਦੇਸ਼ 'ਚ ਵੀ ਇਸ ਦਾ ਵਿਰੋਧ ਕਰਨ ਵਾਲੇ ਲੋਕ ਘੱਟ ਨਹੀਂ ਹਨ। ਪੰਜਾਬ 'ਚ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਹੁਣ ਸੂਬੇ 'ਚ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ ਹੈ।
ਹੁਣ ਕੰਗਨਾ ਨੇ ਆਖੀ ਵੱਡੀ ਗੱਲ
ਹਾਲ ਹੀ 'ਚ ਕੰਗਨਾ ਰਣੌਤ ਨੇ ਇੱਕ ਵੀਡੀਓ ਸਾਂਝੀ ਕਰਕੇ ਫ਼ਿਲਮ ਨਾ ਲੱਗਣ 'ਤੇ ਆਪਣੀ ਭਾਵਨਾ ਸਾਂਝੀ ਕੀਤੀ ਹੈ ਅਤੇ ਕਿਹਾ, ''ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਸਾਡੀ ਫ਼ਿਲਮ ਨੂੰ ਇੰਨਾ ਪਿਆਰ ਦਿੱਤਾ ਅਤੇ ਸਨਮਾਨ ਦਿੱਤਾ। ਸਾਡੇ ਕੋਲ ਸ਼ਬਦ ਨਹੀਂ ਹਨ ਇਸ ਨੂੰ ਵਿਅਕਤ ਕਰਨ ਲਈ ਪਰ ਮੇਰੇ ਦਿਲ 'ਚ ਅਜੇ ਵੀ ਦਰਦ ਹੈ, ਪੰਜਾਬ...ਇੰਡਸਟਰੀ 'ਚ ਕਿਹਾ ਜਾਂਦਾ ਸੀ ਕਿ ਪੰਜਾਬ 'ਚ ਮੇਰੀਆਂ ਫ਼ਿਲਮਾਂ ਸਭ ਤੋਂ ਚੰਗਾ ਪਰਫਾਰਮ ਕਰਦੀਆਂ ਹਨ ਅਤੇ ਅੱਜ ਇੱਕ ਦਿਨ ਹੈ, ਜਦੋਂ ਪੰਜਾਬ 'ਚ ਮੇਰੀ ਫ਼ਿਲਮ ਨੂੰ ਰਿਲੀਜ਼ ਹੀ ਨਹੀਂ ਹੋਣ ਦਿੱਤਾ ਗਿਆ ਹੈ। ਇਸ ਤਰ੍ਹਾਂ ਦੇ ਹਮਲੇ ਕੈਨੇਡਾ 'ਚ ਵੀ ਕੀਤੇ ਗਏ ਹਨ, ਕੁੱਝ ਚੋਣਵੇਂ ਲੋਕਾਂ ਨੇ ਅੱਗ ਲਾਈ ਹੋਈ ਹੈ ਅਤੇ ਇਸ ਅੱਗ 'ਚ ਮੈਂ ਅਤੇ ਤੁਸੀਂ ਜਲ ਰਹੇ ਹਾਂ।'' ਅਦਾਕਾਰਾ ਨੇ ਅੱਗੇ ਕਿਹਾ, ''ਦੋਸਤੋ, ਮੇਰੀ ਫ਼ਿਲਮ, ਮੇਰੇ ਵਿਚਾਰ ਅਤੇ ਮੇਰਾ ਦੇਸ਼ ਪ੍ਰਤੀ ਕੀ ਪਿਆਰ ਹੈ, ਉਹ ਇਸ ਫ਼ਿਲਮ 'ਚ ਪ੍ਰਦਰਸ਼ਿਤ ਹੁੰਦਾ ਹੈ। ਤੁਸੀਂ ਇਹ ਫ਼ਿਲਮ ਖੁਦ ਦੇਖ ਕੇ ਫੈਸਲਾ ਕਰੋ ਕਿ ਇਹ ਫ਼ਿਲਮ ਜੋੜਦੀ ਹੈ ਜਾਂ ਤੋੜਦੀ ਹੈ। ਮੈਂ ਬਸ ਹੋਰ ਨਹੀਂ ਕਹਾਂਗੀ।''
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਪੰਜਾਬ 'ਚ ਕਿਉਂ ਬੈਨ ਹੋਈ 'ਐਮਰਜੈਂਸੀ'?
ਪੰਜਾਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। SGPC ਨੇ ਫ਼ਿਲਮ 'ਤੇ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਅਤੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਪੱਤਰ 'ਚ ਲਿਖਿਆ, ‘ਫ਼ਿਲਮ 'ਐਮਰਜੈਂਸੀ' ਨੂੰ ਪੰਜਾਬ 'ਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇ, ਕਿਉਂਕਿ ਇਹ ਸਿੱਖਾਂ ਨੂੰ ਸਿਆਸੀ ਤੌਰ ’ਤੇ ਬਦਨਾਮ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ।'' ਪ੍ਰਸਤਾਵ 'ਚ ਮੰਗ ਕੀਤੀ ਗਈ ਕਿ ਸੂਬਾ ਸਰਕਾਰ ਫ਼ਿਲਮ ਨੂੰ ਪੰਜਾਬ 'ਚ ਰਿਲੀਜ਼ ਹੋਣ ਤੋਂ ਰੋਕੇ। ਇਸ ਤੋਂ ਇਲਾਵਾ ਫ਼ਿਲਮ 'ਐਮਰਜੈਂਸੀ' ਖ਼ਿਲਾਫ਼ ਵੀਰਵਾਰ ਨੂੰ ਅੰਮ੍ਰਿਤਸਰ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੰਮ੍ਰਿਤਸਰ ਡੀਸੀ ਦਫ਼ਤਰ ਪਹੁੰਚ ਕੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਅਤੇ ਹੁਣ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਹੁਣ ਖੁੱਲ੍ਹ ਗਿਆ ਭੇਦ, ਸੈਫ 'ਤੇ ਹੋਏ ਹਮਲੇ ਦਾ ਨਿਕਲਿਆ ਇਹ ਅਸਲੀ ਸੱਚ
ਕੰਗਨਾ ਨੇ ਕੀਤਾ ਸੀ ਟਵੀਟ
ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਟਵੀਟ 'ਤੇ ਕੰਗਨਾ ਨੇ ਪਹਿਲਾਂ ਲਿਖਿਆ ਸੀ, ''ਇਹ ਕਲਾ ਅਤੇ ਕਲਾਕਾਰੀ ਦਾ ਪੂਰੀ ਤਰ੍ਹਾਂ ਨਾਲ ਸ਼ੋਸ਼ਣ ਹੈ, ਪੰਜਾਬ ਦੇ ਕਈ ਸ਼ਹਿਰਾਂ ਤੋਂ ਰਿਪੋਰਟਾਂ ਆ ਰਹੀਆਂ ਹਨ ਕਿ ਇਹ ਲੋਕ 'ਐਮਰਜੈਂਸੀ' ਸਕ੍ਰੀਨਿੰਗ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਮੈਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੀ ਹਾਂ, ਮੈਂ ਸਿੱਖ ਧਰਮ ਨੂੰ ਬਹੁਤ ਨੇੜਿਓ ਦੇਖਿਆ ਹੈ ਅਤੇ ਉਸ ਦਾ ਸਤਿਕਾਰ ਵੀ ਕਰਦੀ ਹਾਂ। ਇਹ ਸਰਾਸਰ ਝੂਠ ਹੈ ਅਤੇ ਮੇਰੇ ਅਕਸ ਨੂੰ ਖ਼ਰਾਬ ਕਰਨ ਅਤੇ ਮੇਰੀ ਫ਼ਿਲਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8