ਪੰਜਾਬ ''ਚ ਨੈਸ਼ਨਲ ਹਾਈਵੇਅ ਜਾਮ, ਮੌਕੇ ''ਤੇ ਪਹੁੰਚੀ ਪੁਲਸ
Saturday, Jan 11, 2025 - 12:30 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਪਿੰਡ ਕਰੀਮਪੁਰਾ ਵਿਖੇ ਕਿਸਾਨ ਦੇ ਪੁੱਤ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਜਾਨੋਂ ਮਾਰ ਦਿੱਤਾ। ਉਸ ਦਾ ਪਿਤਾ ਆਪਣੇ ਬੱਚੇ ਨੂੰ ਛੁਡਾਉਣ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ ਪਰ ਉਹ ਸਫ਼ਲ ਨਹੀਂ ਹੋ ਸਕਿਆ। ਜਾਣਕਾਰੀ ਮੁਤਾਬਕ ਅੱਜ ਸਵੇਰੇ 7 ਵਜੇ ਦੇ ਕਰੀਬ ਰਣਧੀਰ ਸਿੰਘ ਦੇ ਘਰ ਦੇ ਵਿਹੜੇ ਅੰਦਰ ਦਾਖਲ ਹੋ ਕੇ ਉਸ ਦੇ ਇਕਲੌਤੇ ਪੁੱਤਰ ਹਰਸੁਖਪ੍ਰੀਤ ਸਿੰਘ ਨੂੰ ਅਵਾਰਾ ਖੂੰਖਾਰ ਕੁੱਤੇ ਘੜੀਸ ਕੇ ਲੈ ਗਏ ਅਤੇ ਉਸ ਨੂੰ ਨੋਚ-ਨੋਚ ਕੇ ਖਾ ਗਏ। ਉਸ ਦਾ ਪਿਤਾ ਆਪਣੇ ਬੱਚੇ ਨੂੰ ਕੁੱਤਿਆਂ ਤੋਂ ਛੁਡਾਉਂਦਾ ਰਿਹਾ ਪਰ ਕੁੱਤੇ ਉਸ ਉਪਰ ਵੀ ਹਮਲਾ ਕਰਦੇ ਰਹੇ। ਇਨ੍ਹਾਂ ਆਦਮਖੋਰ ਕੁਤਿਆਂ ਨੇ ਬੱਚੇ ਨੂੰ ਜਾਨੋਂ ਮਾਰ ਦਿੱਤਾ ਸੀ।
ਪਿੰਡ ਕਰੀਮਪੁਰਾ, ਭਨੋਹੜ, ਹਸਨਪੁਰ ਦੇ ਲੋਕਾਂ ਨੇ ਗੁੱਸੇ ਵਿਚ ਆ ਕੇ ਮੁੱਲਾਂਪੁਰ ਜਗਰਾਉਂ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ।
ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ, ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਹੋਏ ਹਨ ਤੇ ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਕੇ ਧਰਨਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8