ਜਵਾਨ ਦੀ ਮ੍ਰਿਤਕ ਦੇਹ ਵੇਖਦਿਆਂ ਹੀ ਖੂਹ ’ਚ ਛਾਲ ਮਾਰ ਕੇ ਪਤਨੀ ਨੇ ਦਿੱਤੀ ਜਾਨ

Friday, Jan 03, 2020 - 09:17 AM (IST)

ਜਵਾਨ ਦੀ ਮ੍ਰਿਤਕ ਦੇਹ ਵੇਖਦਿਆਂ ਹੀ ਖੂਹ ’ਚ ਛਾਲ ਮਾਰ ਕੇ ਪਤਨੀ ਨੇ ਦਿੱਤੀ ਜਾਨ

ਰਾਂਚੀ–ਝਾਰਖੰਡ ਦੇ ਰਹਿਣ ਵਾਲੇ ਫੌਜ ਦੇ ਇਕ ਜਵਾਨ ਦੀ ਜੰਮੂ 'ਚ ਅਚਾਨਕ ਹੋਈ ਮੌਤ ਪਿੱਛੋਂ ਉਸ ਦੀ ਪਤਨੀ ਮਨੀਤਾ ਨੇ ਰਾਂਚੀ ਨੇੜੇ ਆਪਣੇ ਪਿੰਡ ’ਚ ਵੀਰਵਾਰ ਤੜਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਮਿਲੀਆਂ ਵਿਸਤ੍ਰਿਤ ਰਿਪੋਰਟਾਂ ਮੁਤਾਬਕ ਮ੍ਰਿਤਕ ਜਵਾਨ ਦੀ ਲਾਸ਼ ਬੁੱਧਵਾਰ ਰਾਤ ਦੇਰ ਗਏ ਰਾਂਚੀ ਜ਼ਿਲੇ ਦੇ ਚਾਨਹੋ ਬਹੇੜਾ ਟੋਲੀ ਪਿੰਡ 'ਚ ਪੁੱਜੀ। ਆਪਣੇ ਪਤੀ ਦੀ ਮ੍ਰਿਤਕ ਦੇਹ ਨੂੰ ਵੇਖਦਿਆਂ ਪਤਨੀ ਨੂੰ ਡੂੰਘਾ ਸਦਮਾ ਲੱਗਾ ਅਤੇ ਉਸ ਨੇ ਵੀਰਵਾਰ ਤੜਕੇ 5 ਵਜੇ ਪਿੰਡ ਦੇ ਇਕ ਖੂਹ 'ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।

ਮਨੀਤਾ ਦੇ ਪਤੀ ਬਜਰੰਗ ਫੌਜ 'ਚ ਤਾਇਨਾਤ ਸਨ ਅਤੇ ਡਿਊਟੀ ਦੌਰਾਨ ਜੰਮੂ 'ਚ ਉਨ੍ਹਾਂ ਦੀ ਬੀਤੇ ਦਿਨੀਂ ਕੁਦਰਤੀ ਮੌਤ ਹੋ ਗਈ ਸੀ। ਪੁਲਸ ਨੇ ਮਨੀਤਾ ਦੀ ਮ੍ਰਿਤਕ ਦੇਹ ਨੂੰ ਖੂਹ 'ਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜਿਆ। ਹੁਣ ਦੋਵਾਂ ਪਤੀ-ਪਤਨੀ ਦਾ ਅੱਜ ਭਾਵ ਸ਼ੁੱਕਰਵਾਰ ਨੂੰ ਇਕੱਠੇ ਅੰਤਿਮ ਸੰਸਕਾਰ ਕੀਤਾ ਜਾਏਗਾ।


author

Iqbalkaur

Content Editor

Related News