ਸੋਲਨ ਹਾਦਸੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 14, 22 ਘੰਟੇ ਚੱਲਿਆ ਰੈਸਕਿਊ ਆਪਰੇਸ਼ਨ

07/15/2019 11:40:11 PM

ਸੋਲਨ (ਅਮਿਤ/ਨਰੇਸ਼) ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸੋਲਨ 'ਚ ਕੁਮਾਰਹੱਟੀ-ਨਾਹਨ ਹਾਈਵੇ ਦੇ ਕਿਨਾਰੇ ਬਣੇ ਸੇਹਜ ਢਾਬਾ ਅਤੇ ਗੈਸਟ ਹਾਊਸ ਦੀ ਬਿਲਡਿੰਗ ਡਿੱਗਣ ਨਾਲ ਮਾਰੇ ਗਏ ਲੋਕਾਂ ਦੀ ਸੰਖਿਆ 14 ਪਹੁੰਚ ਗਈ ਹੈ। ਇਸ ਹਾਦਸੇ 'ਚ ਮਰਨ ਵਾਲਿਆਂ 'ਚੋਂ 13 ਜਵਾਨਾਂ ਸਮੇਤ ਇਕ ਮਹਿਲਾ ਵੀ ਸ਼ਾਮਲ ਹੈ ਜੋ ਕਿ ਰੈਸਟੋਰੈਂਟ ਮਾਲਕ ਦੀ ਪਤਨੀ ਹੈ। ਉੱਥੇ ਹੀ 28 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਏ ਇਸ ਹਾਦਸੇ 'ਚ ਅਸਮ ਰਾਈਫਲ ਦੇ 30 ਜਵਾਨਾਂ ਸਮੇਤ 42 ਲੋਕਾਂ ਮਲਬੇ 'ਚ ਦੱਬੇ ਗਏ ਸਨ। ਸੈਨਾ ਦੇ ਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰ ਉੱਤਰਾਖੰਡ ਜਾ ਰਹੇ ਸਨ ਅਤੇ ਦੁਪਹਿਰ ਦਾ ਖਾਣਾ ਖਾਣ ਲਈ ਇੱਥੇ ਰੁੱਕੇ ਸਨ। ਘਟਨਾ ਤੋਂ ਬਾਅਦ ਐਤਵਾਰ ਤੋਂ ਸੋਮਵਾਰ ਤੱਕ 22 ਘੰਟੇ ਚੱਲੇ ਰੈਸਕਿਊ ਆਪਰੇਸ਼ਨ ਦੌਰਾਨ ਐੱਨ.ਡੀ.ਆਰ. ਦੀਆਂ 3 ਟੀਮਾਂ ਨੇ ਮਲਬੇ ਦੇ ਹੇਠਾ ਤੋਂ ਇਕ ਤੋਂ ਬਾਅਦ ਇਕ 14 ਲਾਸ਼ਾਂ ਅਤੇ 28 ਲੋਕਾਂ ਨੂੰ ਸੁਰੱਖਿਅਤ ਅਤੇ ਜ਼ਖਮੀ ਅਵਸਥਾ 'ਚ ਕੱਢਿਆ। ਇਸ ਆਪਰੇਸ਼ਨ 'ਚ ਸੈਨਾ, ਪੁਲਸ ਅਤੇ ਹੋਮਗਾਰਡ ਦਾ ਵੀ ਪੂਰਾ ਸਾਥ ਅਤੇ ਰਿਹਾ।
ਘਟਨਾ ਤੋਂ ਬਾਅਦ ਮੌਕੇ 'ਤੇ ਸ਼ੁਰੂ ਗੋ ਗਿਆ ਸੀ ਰੈਸਕਿਊ ਆਪਰੇਸ਼ਨ
ਜਾਣਕਾਰੀ ਦੇ ਅਨੁਸਾਰ ਘਟਨਾ ਤੋਂ ਬਾਅਦ ਮੌਕੇ 'ਤੇ ਰੈਸਕਿਊ ਕਾਰਜ ਸ਼ੁਰੂ ਹੋ ਗਿਆ ਸੀ। ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਇਹ ਕਾਰਜ ਸ਼ੁਰੂ ਕੀਤਾ। ਇਸ ਦੇ ਬਾਅਦ ਪੁਲਸ, ਫਾਇਰ ਦੀ ਟੀਮ ਮੌਕੇ 'ਤੇ ਪਹੁੰਚੀ। ਬਾਅਦ 'ਚ ਸੈਨਾ, ਧਰਮਪੁਰ ਤੋਂ ਸੀ.ਆਰ.ਪੀ.ਐੱਫ. ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਇਸ ਤੋਂ ਬਾਅਦ ਬਚਾਅ ਕਾਰਜ 'ਚ ਤੇਜ਼ੀ ਲੈ ਕੇ ਆਉਣ ਲਈ ਸਰਕਾਰ ਨੇ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਮੌਕੇ 'ਤੇ ਬੁਲਾਇਆ। ਪਹਿਲਾਂ ਇਕ ਟੀਮ ਮੌਕੇ 'ਤੇ ਪਹੁੰਚੀ ਪਰ ਬਾਅਦ 'ਚ 2 ਹੋਰ ਟੀਮਾਂ ਨੂੰ ਸੁੰਨੀ ਅਤੇ ਪੰਜਾਬ ਤੋਂ ਬੁਲਾਇਆ ਗਿਆ। ਮੌਕੇ 'ਤੇ ਆਪਰੇਸ਼ਨ ਪੂਰੀ ਰਾਤ ਅਤੇ ਸੋਮਵਾਰ ਨੂੰ ਸ਼ਾਮ ਤੱਕ ਚੱਲਦਾ ਰਿਹਾ।
ਭਵਨ ਦੇ ਬਾਹਰ ਖੜੇ 5 ਜਵਾਨ ਅਤੇ ਬੱਚੇ ਬਾਲ-ਬਾਲ ਬਚੇ
ਘਟਨਾ ਦੇ ਸਮੇ ਭਵਨ ਦੇ ਬਾਹਰ ਖੜੇ 5 ਸੈਨਾ ਦੇ ਜਵਾਬ ਅਤੇ 2 ਬੱਚੇ ਬਾਲ-ਬਾਲ ਬਚ ਗਏ। ਉਹ ਭਵਨ ਦੇ ਨਾਲ ਹੀ ਸੜਕ ਦੇ ਕੋਲ ਮੌਜੂਦ ਸਨ। ਇਸ ਤੋਂ ਇਲਾਵਾ ਹੋਟਲ 'ਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਰੈਸਟੋਰੈਂਟ ਦੇ ਮਾਲਕ ਦਾ ਅੰਬਾਲਾ ਇੱਥੇ ਆਏ ਹੋਏ ਰਿਸ਼ਤੇਦਾਰ ਨੌਜਵਾਨ ਵੀ ਘਟਨਾ ਦੌਰਾਨ ਭਵਨ ਦੇ ਨਾਲ ਹੇਠਾ ਗਏ ਪਰ ਉਹ ਬਚ ਗਏ ਜਦੋਂ ਹੀ ਭਵਨ ਤੋਂ ਬਾਹਰ ਨਿਕਲ ਗਏ। ਇਨ੍ਹਾਂ ਦੋਵਾਂ ਨੇ ਜਾਣਕਾਰੀ ਦਿੱਤੀ ਕਿ ਜਿਸ ਸਮੇਂ ਇਹ ਘਟਨਾ ਘਟੀ ਉਸ ਸਮੇਂ ਉੱਥੇ ਲਗਭਗ 40 ਲੋਕ ਮੌਜੂਦ ਸਨ। ਹੋਟਲ ਕਰਮਚਾਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਤੰਦੂਰ 'ਤੇ ਰੋਟੀ ਲਗਾ ਰਿਹਾ ਸੀ ਕਿ ਇਸ ਦੌਰਾਨ ਬਿਲਡਿੰਗ ਡਿੱਗ ਗਈ। ਉਸ ਨੇ ਦੱਸਿਆ ਕਿ ਸੈਨਾ ਦੇ ਜਵਾਨਾਂ ਤੋਂ ਇਲਾਵਾ ਹੋਟਲ ਕਰਮਚਾਰੀ, ਹੋਟਲ ਮਾਲਕ ਦਾ ਪਰਿਵਾਰ ਵੀ ਭਵਨ 'ਚ ਮੌਜੂਦ ਸੀ।


satpal klair

Content Editor

Related News