ਬਰਫ਼ਬਾਰੀ ਕਾਰਨ ਲਗਾਤਾਰ ਦੂਜੇ ਦਿਨ ਵੀ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ, ਫਸੇ 400 ਤੋਂ ਵੱਧ ਯਾਤਰੀ

Monday, Jan 04, 2021 - 01:45 PM (IST)

ਬਰਫ਼ਬਾਰੀ ਕਾਰਨ ਲਗਾਤਾਰ ਦੂਜੇ ਦਿਨ ਵੀ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ, ਫਸੇ 400 ਤੋਂ ਵੱਧ ਯਾਤਰੀ

ਸ਼੍ਰੀਨਗਰ- ਵੱਖ-ਵੱਖ ਥਾਂਵਾਂ 'ਤੇ ਬਰਫ਼ਬਾਰੀ ਅਤੇ ਜ਼ਮੀਨ ਖਿੱਸਕਣ ਕਾਰਨ 270 ਕਿਲੋਮੀਟਰ ਲੰਬੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਦੇ ਬੰਦ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ। ਆਵਾਜਾਈ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਵਾਹਰ ਸੁਰੰਗ, ਸ਼ੈਤਾਨ ਨਾਲਾ ਅਤੇ ਬਨਿਹਾਲ ਦੀ ਦੋਹਾਂ ਪਾਸੇ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਐਤਵਾਰ ਨੂੰ ਬੰਦ ਰਿਹਾ। ਸੁਰੰਗ ਦੇ ਕਸ਼ਮੀਰ ਵਾਲੇ ਹਿੱਸੇ 'ਚ ਲਗਭਗ 3 ਫੁੱਟ ਬਰਫ਼, ਜਦੋਂ  ਕਿ ਜੰਮੂ ਵਾਲੇ ਹਿੱਸੇ 'ਚ 2 ਫੁੱਟ ਤੱਕ ਬਰਫ਼ ਜਮ੍ਹਾ ਹੋ ਗਏ। ਇਸ ਵਿਚ ਜ਼ਰੂਰੀ ਸਮਾਨ ਲਿਜਾਉਣ ਵਾਲੇ ਵਾਹਨਾਂ ਸਮੇਤ ਵੱਡੀ ਗਿਣਤੀ 'ਚ ਵਾਹਨ ਰਾਜਮਾਰਗ 'ਤੇ ਫਸੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਰਾਜਮਾਰਗ ਅਥਾਰਟੀ (ਐੱਨ.ਐੱਚ.ਏ.ਆਈ.) ਅਤੇ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਨੇ ਰਾਜਮਾਰਗ ਤੋਂ ਬਰਫ਼ ਅਤੇ ਪੱਥਰਾਂ ਨੂੰ ਹਟਾਉਣ ਲਈ ਕਰਮੀਆਂ ਨੂੰ ਮਸ਼ੀਨਾਂ ਨਾਲ ਕੰਮ 'ਤੇ ਲਗਾ ਦਿੱਤਾ ਹੈ। ਕੰਮ ਪੂਰਾ ਹੋਣ ਤੋਂ ਬਾਅਦ ਫਸੇ ਹੋਏ ਵਾਹਨਾਂ ਨੂੰ ਅੱਗੇ ਵਧਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਮੀਂਹ ਅਤੇ ਠੰਡ ਵਿਚਾਲੇ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਸੌਂਣ ਲਈ ਬਣਾਏ ਗਏ ਟੈਂਟ ਤੇ ਕੱਪੜੇ ਹੋਏ ਗਿੱਲੇ

ਪਹਿਲੇ ਜਵਾਹਰ ਸੁਰੰਗ ਅਤੇ ਬਨਿਹਾਲ ਦਰਮਿਆਨ ਫਸੇ ਜੰਮੂ ਵੱਲ ਜਾਣ ਵਾਲੇ ਵਾਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਰਾਜਮਾਰਗ 'ਤੇ ਹੋਰ ਵੱਧ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ, ਜੋ ਆਵਾਜਾਈ ਨੂੰ ਰੋਕ ਸਕਦਾ ਹੈ। ਫਸੇ ਹੋਏ ਯਾਤਰੀਆਂ ਨੇ ਬਨਿਹਾਲ ਤੋਂ ਫ਼ੋਨ ਕਰ ਕੇ ਦੱਸਿਆ ਕਿ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਘਰਾਂ 'ਚ ਰੁਕਣ ਦਿੱਤਾ ਹੈ। ਇੱਥੇ ਬਜ਼ੁਰਗਾਂ ਤੋਂ ਇਲਾਵਾ ਜਨਾਨੀਆਂ ਅਤੇ ਬੱਚਿਆਂ ਸਮੇਤ 400 ਤੋਂ ਵੱਧ ਯਾਤਰੀ ਫਸੇ ਹੋਏ ਹਨ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News