ਕੇਦਾਰਨਾਥ ਅਤੇ ਬਦਰੀਨਾਥ ’ਚ ਬਰਫ਼ਬਾਰੀ, ਠੰਡ ਵਧੀ

Wednesday, Dec 29, 2021 - 12:48 PM (IST)

ਕੇਦਾਰਨਾਥ ਅਤੇ ਬਦਰੀਨਾਥ ’ਚ ਬਰਫ਼ਬਾਰੀ, ਠੰਡ ਵਧੀ

ਦੇਹਰਾਦੂਨ (ਭਾਸ਼ਾ)- ਬਦਰੀਨਾਥ ਅਤੇ ਕੇਦਾਰਨਾਥ ਮੰਦਰ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਮੰਗਲਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਈ, ਜਿਸ ਨਾਲ ਹੇਠਲੇ ਖੇਤਰਾਂ ’ਚ ਠੰਡ ਹੋਰ ਵਧ ਗਈ। ਲੋਕਾਂ ਨੇ ਠੰਡ ਤੋਂ ਬਚਾਅ ਲਈ ਅੱਗ ਬਾਲੀ, ਉੱਥੇ ਹੀ ਸੂਬੇ ਦੇ ਮੈਦਾਨੀ ਇਲਾਕਿਆਂ ’ਚ ਦਿਨ ’ਚ ਜ਼ਿਆਦਾਤਰ ਸਮਾਂ ਆਸਮਾਨ ’ਚ ਬੱਦਲ ਛਾਏ ਰਹੇ। ਦੇਹਰਾਦੂਨ ’ਚ ਵੀ ਠੰਡ ਦਾ ਕਹਿਰ ਰਿਹਾ, ਜਿੱਥੇ ਸੂਰਜ ਦੁਪਹਿਰ ਦੇ ਸਮੇਂ ਸਿਰਫ਼ ਕੁਝ ਦੇਰ ਲਈ ਨਿਕਲਿਆ। ਆਫਤ ਪ੍ਰਬੰਧਨ ਦਫ਼ਤਰ ਨੇ ਦੱਸਿਆ ਕਿ ਬਦਰੀਨਾਥ ’ਚ ਬਰਫਬਾਰੀ ਰੁਕ-ਰੁਕ ਕੇ ਹੁੰਦੀ ਰਹੀ, ਜਦਕਿ ਕੇਦਾਰਨਾਥ ’ਚ ਸਵੇਰੇ ਹਲਕੀ ਬਰਫਬਾਰੀ ਹੋਈ। 

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦੇ 9 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਓਮੀਕ੍ਰੋਨ ਦੇ ਕੁੱਲ ਕੇਸ 781 ਹੋਏ

ਮੌਸਮ ਵਿਭਾਗ ਨੇ ਦੱਸਿਆ ਕਿ ਮੁਕਤੇਸ਼ਵਰ ਰਾਜ ’ਚ ਸਭ ਤੋਂ ਠੰਡਾ ਸਥਾਨ ਰਿਹਾ। ਉੱਥੇ ਹੇਠਲਾ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਲਮੋੜਾ 'ਚ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਰਿਹਾ। ਟਿਹਰੀ 'ਚ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ, ਦੇਹਰਾਦੂਨ 'ਚ 6.1 ਡਿਗਰੀ ਸੈਲਸੀਅਸ ਅਤੇ ਪੰਤਨਗਰ 'ਚ 7.5 ਡਿਗਰੀ ਸੈਲਸੀਅਸ ਰਿਹਾ। ਉੱਥੇ ਹੀ ਕਸ਼ਮੀਰ ਘਾਟੀ ਦੇ ਗੁਲਮਰਗ ਤੇ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ -9.4 ਡਿਗਰੀ ਤੇ -7.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿੱਥੇ ਇਸ ਮੌਸਮ ਦਾ ਸਭ ਤੋਂ ਠੰਡਾ ਦਿਨ ਰਿਹਾ।

ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News