ਹਿਮਾਚਲ ਪ੍ਰਦੇਸ਼ ''ਚ ਤਾਜ਼ਾ ਬਰਫਬਾਰੀ ਤੋਂ ਬਾਅਦ ਠੰਡ ਵਧੀ

12/07/2018 2:30:22 PM

ਸ਼ਿਮਲਾ— ਹਿਮਾਚਲ ਪ੍ਰਦੇਸ਼ 'ਚ ਤਾਜ਼ਾ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਡ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ ਲਾਹੌਲ ਅਤੇ ਸਪੀਤੀ ਜ਼ਿਲੇ 'ਚ ਪਾਰਾ ਜ਼ੀਰੋ ਤੋਂ ਹੇਠਾਂ 10 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਕਿੰਨੌਰ ਅਤੇ ਮਨਾਲੀ 'ਚ ਵੀ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ, ਜਿੱਥੇ ਪਾਰਾ ਜਮਾਵ ਬਿੰਦੂ ਤੋਂ ਹੇਠਾਂ ਚੱਲਾ ਗਿਆ। ਸ਼ਿਮਲਾ ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਅਨੁਸਾਰ ਲਾਹੌਲ ਸਪੀਤੀ ਦਾ ਪ੍ਰਸ਼ਾਸਨਿਕ ਹੈੱਡ ਕੁਆਰਟਰ ਕੇਅਲੋਂਗ ਵੀਰਵਾਰ ਦੀ ਸ਼ਾਮ 5.30 ਵਜੇ ਤੋ ਸ਼ੁੱਕਰਵਾਰ ਦੀ ਸਵੇਰ 8.30 ਤੱਕ ਜ਼ੀਰੋ ਤੋਂ ਹੇਠਾਂ 9.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਡਾ ਇਲਾਕਾ ਰਿਹਾ। 
ਕੁੱਲੂ ਜ਼ਿਲੇ ਦੇ ਮਨਾਲੀ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 2.2 ਡਿਗਰੀ ਸੈਲਸੀਅਸ ਅਤੇ ਸ਼ਿਮਲਾ 'ਚ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲਾਹੌਲ ਸਪੀਤੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਲਾਹੌਲ ਸਪੀਤੀ, ਕਿੰਨੌਰ ਅਤੇ ਕੁੱਲੂ ਜ਼ਿਲਿਆਂ ਸਮੇਤ ਉੱਚੇ ਇਲਾਕਿਆਂ 'ਚ ਵੀਰਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਭਾਰੀ ਬਰਫਬਾਰੀ ਤੋਂ ਬਾਅਦ ਰੋਹਤਾਂਗ ਦਰਰੇ 'ਚ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ।


Related News