ਬੜਗਾਮ ''ਚ ਬਰਫ ਖਿਸਕੀ, ਸੁਰੱਖਿਅਤ ਕੱਢੇ 7 ਪਰਿਵਾਰ
Thursday, Feb 07, 2019 - 02:25 PM (IST)

ਸ਼੍ਰੀਨਗਰ-ਮੱਧ ਕਸ਼ਮੀਰ ਦੇ ਬੜਗਾਮ 'ਚ ਬਰਫ ਖਿਸਕਣ ਨਾਲ ਇੱਕ ਪਿੰਡ ਲਪੇਟ 'ਚ ਆ ਗਿਆ। ਬਚਾਅ ਕਰਮਚਾਰੀਆਂ ਨੇ ਤਰੁੰਤ ਕਾਰਵਾਈ ਕਰਦੇ ਹੋਏ ਸੱਤ ਪਰਿਵਾਰਾਂ ਨੂੰ ਸੁਰੱਖਿਅਤ ਕੱਢ ਲਿਆ ਫਿਲਹਾਲ ਕਿਸੇ ਜਾਨੀ ਨੁਕਸਾਨ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਰਿਪੋਰਟ ਮੁਤਾਬਕ ਖਾਗ ਤਹਿਸੀਲ ਦੇ ਅਪਾਰ ਕੋਕਰਬਾਗ ਦੇ ਪਿੰਡ ਜੋਗਿਆਰ 'ਚ ਅਚਾਨਕ ਬਰਫ ਖਿਸਕਣ ਕਾਰਨ ਕੁਝ ਪਰਿਵਾਰ ਫਸ ਗਏ। ਬਚਾਅ ਕਰਮਚਾਰੀਆਂ ਨੇ ਬਚਾਏ 7 ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜ ਦਿੱਤਾ। ਜ਼ਿਲਾ ਪ੍ਰਸ਼ਾਸਨ ਨੇ ਸ਼ੁੰਗਲੀਪੋਰਾ, ਸੁਗਮ ਅਤੇ ਸੁਥਾਰਨ ਖੇਤਰਾਂ ਦੇ ਲੋਕਾਂ ਨੂੰ ਵੀ ਅਲਰਟ ਰਹਿਣ ਚੇਤਾਵਨੀ ਦਿੱਤੀ। ਇਹ ਸਾਰੇ ਸਥਾਨ ਬਰਫ ਖਿਸਕਣ ਵਾਲੇ ਜੋਨਾਂ 'ਚ ਆਉਂਦੇ ਹਨ। ਜੰਮੂ ਕਸ਼ਮੀਰ 'ਚ 2 ਦਿਨਾਂ ਤੋਂ ਬਰਫਬਾਰੀ ਅਤੇ ਬਾਰਿਸ਼ ਹੋ ਰਹੀ ਹੈ।