''ਦੇ ਦਿਓ ਆਸਕਰ''; ਸਮ੍ਰਿਤੀ ਇਰਾਨੀ ਨੇ ''ਧੁਰੰਦਰ'' ''ਚ ਅਕਸ਼ੈ ਖੰਨਾ ਦੀ ਅਦਾਕਾਰੀ ਦੀ ਕੀਤੀ ਤਾਰੀਫ਼
Tuesday, Dec 16, 2025 - 12:00 PM (IST)
ਮੁੰਬਈ (ਏਜੰਸੀ)- ਅਦਾਕਾਰਾ ਤੋਂ ਰਾਜਨੇਤਾ ਬਣੀ ਸਮ੍ਰਿਤੀ ਇਰਾਨੀ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਧੁਰੰਦਰ' ਵਿੱਚ ਅਦਾਕਾਰ ਅਕਸ਼ੈ ਖੰਨਾ ਦੀ ਕਾਰਗੁਜ਼ਾਰੀ ਦੀ ਸੋਸ਼ਲ ਮੀਡੀਆ 'ਤੇ ਭਰਪੂਰ ਤਾਰੀਫ਼ ਕੀਤੀ ਹੈ। 'ਧੁਰੰਦਰ' 5 ਦਸੰਬਰ ਨੂੰ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਹੀ ਇਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।

ਅਕਸ਼ੈ ਖੰਨਾ ਲਈ 'ਆਸਕਰ' ਦੀ ਮੰਗ
ਸਮ੍ਰਿਤੀ ਇਰਾਨੀ ਨੇ 'ਧੁਰੰਦਰ' ਵਿੱਚ ਅਕਸ਼ੈ ਖੰਨਾ ਦੀ ਅਦਾਕਾਰੀ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਕਿ ਉਨ੍ਹਾਂ ਨੇ "ਸਾਰੀਆਂ ਉਮੀਦਾਂ ਨੂੰ ਪਾਰ ਕਰ ਦਿੱਤਾ ਹੈ"। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ਵਿਚ ਸਾਲ 2010 ਵਿਚ ਰਿਲੀਜ਼ ਹੋਈ ਫਿਲਮ 'ਤੀਸ ਮਾਰ ਖਾਨ' ਦੀ ਇਕ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ ਵਿਚ ਅਕਸ਼ੈ ਕੁਮਾਰ, ਅਕਸ਼ੈ ਖੰਨਾ ਨੂੰ ਵੇਖ ਕੇ ਕਹਿੰਦੇ ਹਨ, ਉਹ ਰਿਹਾ ਮੇਰਾ ਸੁਪਰਸਟਾਰ, ਮੇਰਾ ਆਸਕਰ। ਉਨ੍ਹਾਂ ਨੇ ਨਾਲ ਹੀ ਲਿਖਿਆ: “ਜਦੋਂ ਅਕਸ਼ੈ ਖੰਨਾ ਨੇ ਸਾਰੀਆਂ ਉਮੀਦਾਂ ਨੂੰ ਪਾਰ ਕਰ ਦਿੱਤਾ ਹੈ ਅਤੇ ਤੁਸੀਂ ਵੀ ਕਹਿਣਾ ਚਾਹੁੰਦੇ ਹੋ... ਦੇ ਦਿਓ ਆਸਕਰ #dhurandhar”।
ਬਾਕਸ ਆਫਿਸ 'ਤੇ ਧੁਰੰਦਰ ਦਾ ਦਬਦਬਾ
ਫਿਲਮ ਨਿਰਮਾਤਾ ਆਦਿਤਿਆ ਧਰ ਦੀ ਜਾਸੂਸੀ ਡਰਾਮਾ ਫਿਲਮ "ਧੁਰੰਦਰ" ਨੇ ਦੁਨੀਆ ਭਰ ਵਿੱਚ ਬਾਕਸ ਆਫਿਸ 'ਤੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਰਿਲੀਜ਼ ਹੋਣ ਦੇ ਸਿਰਫ਼ 10 ਦਿਨਾਂ ਵਿੱਚ ਹੀ ਇਸ ਫਿਲਮ ਨੇ ਵਿਸ਼ਵਵਿਆਪੀ ਪੱਧਰ 'ਤੇ 552.70 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
