ਰਾਜੀਵ ਚੌਕ ''ਤੇ ਮੈਟਰੋ ''ਚ ਉੱਠਿਆ ਧੂੰਆਂ, ਖਾਲੀ ਕਰਵਾਈ ਗਈ ਟਰੇਨ

05/24/2017 3:34:13 PM

ਨਵੀਂ ਦਿੱਲੀ— ਰਾਜਧਾਨੀ ''ਚ ਬੁੱਧਵਾਰ ਨੂੰ ਰਾਜੀਵ ਚੌਕ ਸਟੇਸ਼ਨ ''ਤੇ ਸਮੇਂਪੁਰ ਬਾਦਲੀ ਜਾ ਰਹੀ ਮੈਟਰੋ ਟਰੇਨ ''ਚ ਧਮਾਕੇ ਦੀ ਆਵਾਜ਼ ਨਾਲ ਧੂੰਆਂ ਉੱਠਣ ਨਾਲ ਰੇਲ ਗੱਡੀ ਨੂੰ ਤੁਰੰਤ ਖਾਲੀ ਕਰਵਾ ਕੇ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਟਰੇਨ ਦੀ ਛੱਤ ''ਤੇ ਹਲਕੇ ਧਮਾਕੇ ਦੀ ਆਵਾਜ਼ ਸੁਣੀ ਅਤੇ ਇਸ ਦੇ ਤੁਰੰਤ ਬਾਅਦ ਵੀ ਡੱਬੇ ''ਚ ਚਿੰਗਾੜੀ ਦੇ ਨਾਲ ਧੂੰਆਂ ਉੱਠਣ ਲੱਗਾ। ਸਟੇਸ਼ਨ ''ਤੇ ਤਾਇਨਾਤ ਸੁਰੱਖਿਆ ਗਾਰਡਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੇਨ ਤੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਦਿੱਲੀ ਮੈਟਰੋ ਰੇਲ ਨਿਗਮ ਦੇ ਬੁਲਾਰੇ ਅਨੁਸਾਰ ਇਹ ਅਨੁਸਾਰ ਇਹ ਵਾਰਦਾਤ ਬੁੱਧਵਾਰ ਦੀ ਸਵੇਰ 10.15 ਵਜੇ ਦੇ ਕਰੀਬ ਹੋਈ। ਇਸ ਕਾਰਨ ਯੈਲੋ ਲਾਈਨ ''ਤੇ ਮੈਟਰੋ ਸੇਵਾ ਥੋੜ੍ਹੀ ਦੇਰ ਰੁਕੀ ਰਹੀ। ਸ਼ੁਰੂਆਤੀ ਜਾਂਚ ''ਚ ਧਮਾਕਾ ਸ਼ਾਰਟ ਸਰਕਿਟ ਕਾਰਨ ਹੋਇਆ ਲੱਗਦਾ ਹੈ, ਹਾਲਾਂਕਿ ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਬੁਲਾਰੇ ਅਨੁਸਾਰ 10.15 ਵਜੇ ਰਾਜੀਵ ਚੌਕ ਤੋਂ ਸਮੇਂਪੁਰ ਬਾਦਲੀ ਲਈ ਰਵਾਨਾ ਹੋ ਰਹੀ ਟੇਰਨ ਦੇ ਆਖਰੀ ਡੱਬੇ ਦੀ ਛੱਤ ''ਤੇ ਲੱਗੇ ਏ.ਸੀ. ਪੈਨਲ ''ਚ ਚਿੰਗਾੜੀ ਨਾਲ ਧੂੰਆਂ ਉੱਠਣ ਦੀ ਖਬਰ ਮਿਲੀ। ਚੌਕਸੀ ਦੇ ਤੌਰ ''ਤੇ ਯਾਤਰੀਆਂ ਨੂੰ ਤੁਰੰਤ ਟਰੇਨ ਤੋਂ ਬਾਹਰ ਕੱਢਿਆ ਗਿਆ ਅਤੇ ਦੂਜੇ ਟਰੇਨ ਰਾਹੀਂ ਮੰਜ਼ਲ ਲਈ ਰਵਾਨਾ ਕੀਤਾ ਗਿਆ। ਜਿਸ ਟਰੇਨ ''ਚ ਚਿੰਗਾੜੀ ਉੱਠੀ ਸੀ, ਉਸ ਨੂੰ ਪੂਰੀ ਜਾਂਚ ਲਈ ਡਿਪੋ ਭੇਜ ਦਿੱਤਾ ਗਿਆ ਹੈ। ਯੈਲੋ ਲਾਈਨ ''ਤੇ ਰੇਲ ਸੇਵਾ ਫਿਰ ਬਹਾਲ ਕਰ ਦਿੱਤੀ ਗਈ ਹੈ। ਘਟਨਾ ਦੇ ਤੁਰੰਤ ਬਾਅਦ ਯਾਤਰੀਆਂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਟਰੇਨ ਕੇਂਦਰੀ ਸਕੱਤਰੇਤ ਸਟੇਸ਼ਨ ਆਈ, ਉਦੋਂ ਉਸ ''ਚ ਚਿੰਗਾੜੀ ਦਿਖਾਈ ਦਿੱਤੀ ਅਤੇ ਦੂਜੀ ਵਾਰ ਚਿੰਗਾੜੀ ਉਦੋਂ ਦਿਖਾਈ ਦਿੱਤੀ, ਜਦੋਂ ਉਹ ਪਟੇਲ ਚੌਕ ਮੈਟਰੋ ਸਟੇਸ਼ਨ ਪੁੱਜੀ। ਇਕ ਯਾਤਰੀ ਨੇ ਟਵੀਟ ਕੀਤਾ,''15 ਮਿੰਟ ਪਹਿਲਾਂ ਰਾਜੀਵ ਚੌਕ ''ਤੇ 2 ਧਮਾਕੇ ਸੁਣੇ। ਕੀ ਹੋ ਰਿਹਾ ਹੈ?'' ਇਕ ਹੋਰ ਟਵੀਟ ''ਚ ਕਿਹਾ ਗਿਆ,''ਰਾਜੀਵ ਚੌਕ ''ਚ ਕੁਝ ਠੀਕ ਨਹੀਂ ਹੈ। ਇਲੈਕਟ੍ਰਿਕ ਬਾਕਸ ''ਚ ਇਕ ਤੋਂ ਬਾਅਦ ਇਕ ਧਮਾਕੇ।''


Related News