100 ਸ਼ਹਿਰਾਂ 'ਚ ਲੱਗਣਗੀਆਂ 'ਸਮਾਰਟ ਨੇਮ ਪਲੇਟਾਂ' QR ਕੋਡ ਦੇਵੇਗਾ ਸਾਰੀ ਜਾਣਕਾਰੀ

Friday, Nov 01, 2019 - 01:17 PM (IST)

100 ਸ਼ਹਿਰਾਂ 'ਚ ਲੱਗਣਗੀਆਂ 'ਸਮਾਰਟ ਨੇਮ ਪਲੇਟਾਂ' QR ਕੋਡ ਦੇਵੇਗਾ ਸਾਰੀ ਜਾਣਕਾਰੀ

ਉਜੈਨ—ਦੇਸ਼ਭਰ 'ਚ 100 ਸਮਾਰਟ ਸ਼ਹਿਰ ਸ਼ਹਿਰ ਬਣਾਏ ਜਾ ਰਹੇ ਹਨ। ਇਨ੍ਹਾਂ ਸ਼ਹਿਰਾਂ ਦੇ ਮਕਾਨਾਂ ਦੇ ਸਾਹਮਣੇ ਸਮਾਰਟ ਨੇਮ ਪਲੇਟ ਵੀ ਲੱਗਣਗੀਆਂ, ਜਿਸ 'ਚ ਮਕਾਨ ਮਾਲਕ ਦਾ ਨਾਂ ਅਤੇ ਐਡਰੈੱਸ ਦੇ ਨਾਲ ਇੱਕ ਕਿਊ.ਆਰ. ਕੋਡ ਵੀ ਹੋਵੇਗਾ। ਇਸ ਕੋਡ 'ਚ ਘਰ ਦੇ ਮੈਂਬਰਾਂ ਅਤੇ ਟੈਕਸ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦਰਜ ਹੋਣਗੀਆਂ। ਕਿਊ. ਆਰ. ਕੋਡ ਨੂੰ ਸਮਾਰਟ ਸਿਟੀ ਕੰਪਨੀ ਦੇ ਮੋਬਾਇਲ ਐਪ ਰਾਹੀਂ ਸਕੈਨ ਕਰਦਿਆਂ ਹੀ ਘਰ ਨਾਲ ਜੁੜੀਆਂ ਸਾਰੀਆਂ ਜਰੂਰੀ ਜਾਣਕਾਰੀਆਂ ਅਧਿਕਾਰਤ ਅਧਿਕਾਰੀ ਜਾਂ ਘਰ ਮਾਲਕ ਨੂੰ ਉਪਲੱਬਧ ਹੋ ਜਾਣਗੀਆਂ। ਦਮਨ ਅਤੇ ਦੀਵ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਅਤੇ ਉਜੈਨ 'ਚ ਵੀ ਸਵਾ ਲੱਖ ਮਕਾਨਾਂ ਦੇ ਸਾਹਮਣੇ ਸਮਾਰਟ ਨੇਮ ਪਲੇਟ ਲਗਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ।

ਕਚਰਾ ਲੈਣ ਆਉਣ ਵਾਲੇ ਵਾਹਨਾਂ ਦੇ ਡਰਾਈਵਰਾਂ ਨੂੰ ਕਿਊ. ਆਰ. ਕੋਡ ਸਕੈਨ ਕਰਨਾ ਹੋਵੇਗਾ। ਇਸ ਤਰ੍ਹਾਂ ਕਿਸੇ ਘਰ ਤੋਂ ਕਚਰਾ ਲਿਆ ਜਾਂ ਨਹੀਂ। ਇਸ ਦਾ ਡਾਟਾ ਆਨਲਾਈਨ ਰਿਕਾਰਡ ਹੋ ਜਾਵੇਗਾ। ਨਿਗਰਾਨੀ ਦੀ ਜਰੂਰਤ ਨਹੀਂ ਹੋਵੇਗੀ। ਗੱਡੀ ਦੀ ਲੋਕੇਸ਼ਨ ਵੀ ਪਤਾ ਲੱਗੇਗੀ। ਹਰ ਮਹੀਨੇ ਲੋਕਾਂ ਨੂੰ ਐਪ ਰਾਹੀਂ ਕਿਊ. ਆਰ ਕੋਡ ਨੂੰ ਸਕੈਨ ਕਰਨ ਨਾਲ ਪਾਣੀ, ਬਿਜਲੀ ਦੇ ਬਿੱਲ ਸੰਬੰਧੀ ਜਾਣਕਾਰੀ ਮਿਲ ਸਕੇਗੀ।

ਐਪ ਰਾਹੀਂ ਬਿੱਲ ਅਤੇ ਟੈਕਸ ਦਾ ਈ-ਪੇਮੈਂਟ ਹੋ ਸਕੇਗਾ-
ਸਮਾਰਟ ਨੇਮ ਪਲੇਟ ਦੇ ਕੋਡ ਰਾਹੀਂ ਜਾਇਦਾਦ ਟੈਕਸ ਦਾ ਪਤਾ ਵੀ ਲੱਗ ਸਕੇਗਾ। ਉਜੈਨ ਸਮਾਰਟ ਸਿਟੀ ਕੰਪਨੀ ਦੀ ਐਗਜ਼ਿਵਕਿਊਟਿਵ ਡਾਇਰੈਕਟਰ ਪ੍ਰਤਿਭਾ ਪਾਲ ਨੇ ਦੱਸਿਆ ਹੈ ਕਿ ਸਮਾਰਟ ਕੰਪਨੀ ਦੇ ਐਪ ਰਾਹੀਂ ਬਿੱਲ ਅਤੇ ਟੈਕਸ ਦੀ ਆਨਲਾਈਨ ਪੇਮੈਂਟ ਵੀ ਕੀਤੀ ਜਾ ਸਕੇਗੀ। ਐਕਰੀਲਿਕ ਸ਼ੀਟ ਦੀ ਅੱਧਾ ਇੰਚ ਮੋਟੀ ਨੇਮ ਪਲੇਟ ਦੀ ਲਾਗਤ 500 ਰੁਪਏ ਹੈ। ਪਹਿਲੀ ਵਾਰ ਇਸ ਨੂੰ ਬਿਨਾ ਭੁਗਤਾਨ ਲਗਾਇਆ ਜਾਵੇਗਾ।

ਸਮਾਰਟ ਸਿਟੀ ਲਈ ਤਿੰਨ ਪੜਾਵਾਂ 'ਚ ਕੰਮ ਹੋ ਰਿਹਾ ਹੈ-
ਇਹ 3 ਪੜਾਅ-ਰੈਟ੍ਰੋਫਿਟਿੰਗ, ਰੀ-ਡਿਵੈਲਪਮੈਂਟ ਅਤੇ ਗ੍ਰੀਨ ਫੀਲਡ ਡਿਵੈਲਪਮੈਂਟ ਹੈ। ਪਹਿਲੇ ਪੜਾਅ ਰੈਟ੍ਰੋਫਿਟਿੰਗ 'ਚ ਵਸੇ-ਵਸਾਏ ਸ਼ਹਿਰ ਦੇ ਅੰਦਰ ਹੀ ਸੁਧਾਰ ਦਾ ਕੰਮ ਕੀਤਾ ਜਾ ਰਿਹਾ ਹੈ। ਦੂਜੇ ਰੀ-ਡਿਵੈਲਪਮੈਂਟ ਦੇ ਤਹਿਤ ਪੁਰਾਣੇ ਸ਼ਹਿਰਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ ਅਤੇ ਤੀਜੇ ਗ੍ਰੀਨ ਫੀਲਡ ਡਿਵੈਲਪਮੈਂਟ ਯੋਜਨਾ 'ਚ ਸ਼ਹਿਰ ਦੇ ਨੇੜੇ ਖਾਲੀ ਇਲਾਕਿਆਂ 'ਚ ਨਵੇਂ ਸ਼ਹਿਰ ਬਣਾਏ ਜਾ ਰਹੇ ਹਨ। ਇਸ ਯੋਜਨਾ 'ਚ 24 ਘੰਟੇ ਬਿਜਲੀ-ਪਾਣੀ, ਕਚਰੇ ਦਾ ਨਿਪਟਾਰਾ, ਬਿਹਤਰ ਪਬਲਿਕ ਟ੍ਰਾਂਸਪੋਰਟ, ਸਿਹਤ, ਸਿੱਖਿਆ, ਵਾਤਾਵਰਣ ਦਾ ਧਿਆਨ ਰੱਖਣਾ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇਗਾ।


author

Iqbalkaur

Content Editor

Related News