ਇਨਸਾਨੀਅਤ ਸ਼ਰਮਸਾਰ : ਛੇ ਸਾਲ ਦੇ ਮੁੰਡੇ ਨਾਲ ਗੁਆਂਢੀ ਨੇ ਕੀਤਾ ਜਿਨਸੀ ਸ਼ੋਸ਼ਣ

Wednesday, Sep 04, 2024 - 01:58 PM (IST)

ਇਨਸਾਨੀਅਤ ਸ਼ਰਮਸਾਰ : ਛੇ ਸਾਲ ਦੇ ਮੁੰਡੇ ਨਾਲ ਗੁਆਂਢੀ ਨੇ ਕੀਤਾ ਜਿਨਸੀ ਸ਼ੋਸ਼ਣ

ਨਵੀਂ ਦਿੱਲੀ - ਦੱਖਣ-ਪੂਰਬੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿੱਚ ਇੱਕ ਛੇ ਸਾਲਾ ਬੱਚੇ ਦਾ ਉਸ ਦੇ 35 ਸਾਲਾ ਗੁਆਂਢੀ ਨੇ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਮੰਗਲਵਾਰ ਨੂੰ ਉਦੋਂ ਸਾਹਮਣੇ ਆਇਆ, ਜਦੋਂ ਲੜਕੇ ਨੇ ਕਿਹਾ ਕਿ ਐਤਵਾਰ ਨੂੰ ਇਕ ਗੁਆਂਢੀ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ। ਮੁਲਜ਼ਮ ਬਲਰਾਮ ਦਾਸ ਉਰਫ਼ ਕਾਲੂ ਨੂੰ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਔਫੈਂਸ (ਪੋਕਸੋ) ਐਕਟ ਤਹਿਤ ਕੇਸ ਦਰਜ ਕਰਕੇ ਮੰਗਲਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ ਬੈਰੀਕੇਡ ਤੋੜ ਟਰੱਕ ਨਾਲ ਟਕਰਾਈ ਕਾਰ, 4 ਦੋਸਤਾਂ ਦੀ ਦਰਦਨਾਕ ਮੌਤ, ਉੱਡੇ ਪਰਖੱਚੇ

ਜਦੋਂ ਪੁਲਸ ਟੀਮ ਕਾਲੂ ਨੂੰ ਥਾਣੇ ਲੈ ਕੇ ਜਾ ਰਹੀ ਸੀ ਤਾਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਉਹਨਾਂ ਨੇ ਮੁਲਜ਼ਮਾਂ ਅਤੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਦੋਸ਼ੀ ਨੂੰ ਸੁਰੱਖਿਅਤ ਥਾਣੇ ਲਿਜਾਣ 'ਚ ਸਫਲ ਰਹੀ। ਇਸ ਤੋਂ ਬਾਅਦ ਗੋਵਿੰਦਪੁਰੀ ਥਾਣੇ ਦੇ ਗੇਟ 'ਤੇ ਭੀੜ ਇਕੱਠੀ ਹੋ ਗਈ, ਜਿਹਨਾਂ ਨੇ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ’ਤੇ ਸੀਨੀਅਰ ਅਧਿਕਾਰੀਆਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇੱਕ ਪੁਲਸ ਅਧਿਕਾਰੀ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੇ ਦੇ ਪਰਿਵਾਰ ਨੇ ਸਥਾਨਕ ਪੁਲਸ ਨੂੰ ਦੱਸਿਆ ਸੀ ਕਿ ਛੇ ਸਾਲਾ ਬੱਚਾ 1 ਸਤੰਬਰ ਨੂੰ ਲਾਪਤਾ ਹੋ ਗਿਆ ਸੀ।

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਹਾਲਾਂਕਿ ਕੁਝ ਘੰਟਿਆਂ ਬਾਅਦ ਪਰਿਵਾਰ ਵਾਲੇ ਲੜਕੇ ਨੂੰ ਲੱਭ ਕੇ ਥਾਣੇ ਲੈ ਆਏ। ਲੜਕੇ ਦਾ ਉਸੇ ਦਿਨ ਏਮਜ਼ ਵਿੱਚ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਉਸ ਨੂੰ ਲਾਜਪਤ ਨਗਰ ਸਥਿਤ 'ਬੁਆਏਜ਼ ਕੇਅਰ ਹੋਮ' ਵਿੱਚ ਭੇਜਿਆ ਗਿਆ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਰਿਵਾਰ ਨੇ ਸੋਮਵਾਰ ਤੱਕ ਜਿਨਸੀ ਸ਼ੋਸ਼ਣ ਦਾ ਕੋਈ ਦੋਸ਼ ਨਹੀਂ ਲਗਾਇਆ ਸੀ। ਇਸ ਵਿਚ ਕਿਹਾ ਗਿਆ ਕਿ ਲੜਕੇ ਦਾ ਬਿਆਨ ਮੰਗਲਵਾਰ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕੀਤਾ ਗਿਆ ਅਤੇ ਉਸ ਨੇ ਉਦੋਂ ਕੁਝ ਵੀ ਇਤਰਾਜ਼ਯੋਗ ਨਹੀਂ ਕਿਹਾ। ਪਰ ਜਦੋਂ ਉਸ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਹੈ।

ਇਹ ਵੀ ਪੜ੍ਹੋ ਮੋਬਾਇਲ 'ਤੇ ਗੇਮ ਖੇਡ ਰਹੇ ਬੱਚੇ ਤੋਂ ਮਾਂ ਨੇ ਖੋਹਿਆ ਫੋਨ, ਗੁੱਸੇ 'ਚ ਆ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News