ਆਂਧਰਾ ਪ੍ਰਦੇਸ਼ ’ਚ ਵਾਪਰਿਆ ਭਿਆਨਕ ਹਾਦਸਾ, 6 ਜਨਾਨੀਆਂ ਦੀ ਮੌਤ, 2 ਗੰਭੀਰ ਜ਼ਖਮੀ
Friday, Nov 05, 2021 - 03:01 PM (IST)
ਅਨੰਤਪੁਰ (ਵਾਰਤਾ)- ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਦੇ ਪਮਿਡੀ ਪਿੰਡ ’ਚ ਤਹਿਸੀਲਦਾਰ ਦਫ਼ਤਰ ਕੋਲ ਰਾਸ਼ਟਰੀ ਰਾਜਮਾਰਗ 44 ’ਤੇ ਸ਼ੁੱਕਰਵਾਰ ਨੂੰ ਇਕ ਲਾਰੀ ਅਤੇ ਆਟੋ ਰਿਕਸ਼ਾ ’ਚ ਟੱਕਰ ਹੋ ਗਈ। ਇਸ ਹਾਦਸੇ ’ਚ 6 ਜਨਾਨੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਇਸ ਭਿਆਨਕ ਸੜਕ ਹਾਦਸੇ ’ਚ ਸ਼ੰਕਰਾਮਾ (36), ਨਾਗਾਵੇਨੀ (32), ਚਿਤੇਮਾ (35), ਸੱਬੰਮਾ (45), ਸਵਿਤਰਾ (40) ਅਤੇ ਚੌਹਦਾਮਾ (33) ਦੀ ਮੌਤ ਹੋ ਗਈ। ਹਾਦਸੇ ’ਚ 5 ਜਨਾਨੀਆਂ ਦੀ ਹਾਦਸੇ ਵੀ ਜਗ੍ਹਾ ਹੀ ਮੌਤ ਹੋ ਗਈ ਅਤੇ ਇਕ ਹੋਰ ਜਨਾਨੀ ਦੀ ਮੌਤ ਹਸਪਤਾਲ ਲਿਜਾਂਦੇ ਸਮੇਂ ਹੋ ਗਈ।
ਇਹ ਵੀ ਪੜ੍ਹੋ : ਦਿੱਲੀ ਮੇਰਠ ਐਕਸਪ੍ਰੈੱਸ ਵੇਅ ’ਤੇ 40 ਗੱਡੀਆਂ ਦੀ ਟੱਕਰ, 5 ਲੋਕਾਂ ਦੀ ਮੌਤ
ਸਾਰੇ ਮ੍ਰਿਤਕ ਕੋਪਲਕੋਂਡਾ ਪਿੰਡ ਦੇ ਰਹਿਣ ਵਾਲੇ ਸਨ। ਇਸ ਹਾਦਸੇ ’ਚ ਜ਼ਖਮੀ 2 ਜਨਾਨੀਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਤੜੀਪਤਰੀ ਦੇ ਪੁਲਸ ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਆਟੋ ਰਿਕਸ਼ਾ ਸੜਕ ’ਤੇ ਗਲਤ ਸਾਈਡ ਤੋਂ ਆ ਰਿਹਾ ਸੀ ਅਤੇ ਇਸ ਕਾਰਨ ਉਹ ਲਾਰੀ ਨਾਲ ਟਕਰਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਲਾਸ਼ਾਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਬਿਸਵ ਭੂਸ਼ਣ ਹਰਿਚੰਦਨ ਨੇ ਇਸ ਘਟਨਾ ’ਤੇ ਦੁਖ ਜਤਾਇਆ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਸਾਰੇ ਜ਼ਖਮੀਆਂਦਾ ਬਿਹਤਰ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਜ ਦੇ ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਵੀ ਇਸ ਘਟਨਾ ’ਤੇ ਜਤਾਇਆ ਹੈ। ਉਨ੍ਹਾਂ ਨੇ ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਮਦਦ ਦੇਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਦਰਦਨਾਕ ਹਾਦਸਾ: ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਕਾਰ, 5 ਦੀ ਮੌਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ