ਉੱਤਰ ਪ੍ਰਦੇਸ਼ ''ਚ ਟਰੱਕ ਅਤੇ ਵੈਨ ਦੀ ਟੱਕਰ ''ਚ ਇਕ ਹੀ ਪਰਿਵਾਰ ਦੀਆਂ 4 ਔਰਤਾਂ ਸਮੇਤ 6 ਲੋਕਾਂ ਦੀ ਮੌਤ

Monday, Aug 22, 2022 - 11:15 AM (IST)

ਉੱਤਰ ਪ੍ਰਦੇਸ਼ ''ਚ ਟਰੱਕ ਅਤੇ ਵੈਨ ਦੀ ਟੱਕਰ ''ਚ ਇਕ ਹੀ ਪਰਿਵਾਰ ਦੀਆਂ 4 ਔਰਤਾਂ ਸਮੇਤ 6 ਲੋਕਾਂ ਦੀ ਮੌਤ

ਸਹਾਰਨਪੁਰ (ਭਾਸ਼ਾ)- ਸਹਾਰਨਪੁਰ ਜ਼ਿਲ੍ਹੇ ਦੇ ਬੇਹਟ ਥਾਣਾ ਖੇਤਰ 'ਚ ਐਤਵਾਰ ਦੇਰ ਰਾਤ ਟਰੱਕ ਅਤੇ ਵੈਨ ਦੀ ਟੱਕਰ 'ਚ ਇਕ ਹੀ ਪਰਿਵਾਰ ਦੀਆਂ 4 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਔਰਤ ਗੰਭੀਰ ਜ਼ਖ਼ਮੀ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਹਾਰਨਪੁਰ ਦੇ ਐੱਸ.ਪੀ. (ਦਿਹਾਤੀ) ਸੂਰਜ ਰਾਏ ਨੇ ਦੱਸਿਆ ਕਿ ਐਤਵਾਰ ਰਾਤ ਪਿੰਡ ਮਿਰਜ਼ਾਪੁਰ ਦੇ ਰਹਿਣ ਵਾਲੇ ਆਦਿਲ (25), ਉਸ ਦੀ ਗਰਭਵਤੀ ਪਤਨੀ ਅਸਮਾਨ (24), ਮਸ਼ਕੂਰ (26) ਅਤੇ ਉਸ ਦੀ ਪਤਨੀ ਰੁਖਸਾਰ (27), ਰਿਹਾਨਾ (38), ਸੁਲਤਾਨਾ (35) ਅਤੇ ਫੁਰਕਾਨਾ (38) ਇਕ ਮਾਰੂਤੀ ਵੈਨ ਵਿਚ ਗਰਭਵਤੀ ਆਸਮਾਨ ਦਾ ਅਲਟਰਾਸਾਊਂਡ ਕਰਵਾਉਣ ਅਤੇ ਹਸਪਤਾਲ ਵਿਚ ਦਾਖ਼ਲ ਪਰਿਵਾਰ ਦੀ ਇਕ ਔਰਤ ਨੂੰ ਦੇਖਣ ਲਈ ਸਹਾਰਨਪੁਰ ਆਏ ਸਨ।

ਉਨ੍ਹਾਂ ਦੱਸਿਆ ਕਿ ਇੱਥੋਂ ਦੇਰ ਰਾਤ ਵਾਪਸ ਆਉਂਦੇ ਸਮੇਂ ਦਿੱਲੀ-ਯਮੁਨੋਤਰੀ ਹਾਈਵੇਅ 'ਤੇ ਇਕ ਟਰੱਕ ਨੇ ਉਸ ਦੀ ਵੈਨ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਵੈਨ ਪੂਰੀ ਤਰ੍ਹਾਂ ਨੁਕਸਾਨੀ ਗਈ। ਰਾਏ ਨੇ ਦੱਸਿਆ ਕਿ ਆਦਿਲ, ਉਸ ਦੀ ਪਤਨੀ ਆਸਮਾਨ, ਮਸ਼ਕੂਰ ਅਤੇ ਉਸ ਦੀ ਪਤਨੀ ਰੁਖਸਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਰਿਹਾਨਾ, ਸੁਲਤਾਨਾ ਅਤੇ ਫੁਰਕਾਨਾ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਰਿਹਾਨਾ ਅਤੇ ਸੁਲਤਾਨਾ ਦੀ ਸੋਮਵਾਰ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਫੁਰਕਾਨਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ। ਪੁਲਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

DIsha

Content Editor

Related News