ਉੱਤਰ ਪ੍ਰਦੇਸ਼ ''ਚ ਜੀਪ ਨੇ ਸੜਕ ਕਿਨਾਰੇ ਬੈਠੇ 8 ਲੋਕਾਂ ਨੂੰ ਕੁਚਲਿਆ, 6 ਦੀ ਮੌਤ

Saturday, Jul 09, 2022 - 12:22 PM (IST)

ਉੱਤਰ ਪ੍ਰਦੇਸ਼ ''ਚ ਜੀਪ ਨੇ ਸੜਕ ਕਿਨਾਰੇ ਬੈਠੇ 8 ਲੋਕਾਂ ਨੂੰ ਕੁਚਲਿਆ, 6 ਦੀ ਮੌਤ

ਚਿੱਤਰਕੂਟ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਜ਼ਿਲ੍ਹੇ 'ਚ ਭਰਤਕੂਪ ਥਾਣਾ ਖੇਤਰ ਦੇ ਰੌਲੀ ਕਲਿਆਣਪੁਰ ਪਿੰਡ 'ਚ ਸ਼ਨੀਵਾਰ ਸਵੇਰੇ ਇਕ ਬੇਕਾਬੂ ਪਿਕਅੱਪ ਜੀਪ ਨੇ ਸੜਕ ਕਿਨਾਰੇ ਬੈਠੇ 8 ਲੋਕਾਂ ਨੂੰ ਕੁਚਲ ਦਿੱਤਾ। ਇਨ੍ਹਾਂ 'ਚੋਂ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਚਿੱਤਰਕੂਟ ਖੇਤਰ 'ਚ ਹੋਏ ਸੜਕ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਇਕ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।
ਚਿੱਤਰਕੂਟ ਜ਼ਿਲ੍ਹ ਦੇ ਐਡੀਸਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਸ਼ੈਲੇਂਦਰ ਰਾਏ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਬਾਂਦਾ ਵੱਲੋਂ ਚਿੱਤਰਕੂਟ ਆ ਰਹੀ ਟਮਾਟਰ ਨਾਲ ਭਰੀ ਤੇਜ਼ ਰਫ਼ਤਾਰ ਪਿਕਅੱਪ ਜੀਪ ਨੇ ਰੌਲੀ ਕਲਿਆਣਪੁਰ ਪਿੰਡ 'ਚ ਸੜਕ ਕਿਨਾਰੇ ਬੈਠੇ 8 ਲੋਕਾਂ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ 'ਚ ਨਰੇਸ਼, ਅਰਵਿੰਦ, ਰਾਮਸਵਰੂਪ ਅਤੇ ਸੋਮਦੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਭਾਨੂਪ੍ਰਤਾਪ ਨੇ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਭਗਵਾਨ ਦਾਸ (45) ਅਤੇ ਰਾਮਨਾਰਾਇਣ (50) ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਏ.ਐੱਸ.ਪੀ. ਨੇ ਦੱਸਿਆ ਕਿ ਸਾਰੇ ਮ੍ਰਿਤਕ ਅਤੇ ਜ਼ਖ਼ਮੀ ਬਾਂਦਾ ਜ਼ਿਲ੍ਹੇ ਦੇ ਜਾਰੀ ਪਿੰਡ ਦੇ ਰਹਿਣ ਵਾਲੇ ਹਨ। ਇਹ ਸਾਰੇ ਲੋਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਰੌਲੀ ਕਲਿਆਣਪੁਰ ਪਿੰਡ ਆਏ ਸਨ। ਜੀਪ ਡਰਾਈਵਰ ਨੂੰ ਫੜ ਲਿਆ ਗਿਆ ਹੈ। ਉੱਥੇ ਹੀ ਜ਼ਿਲ੍ਹਾ ਅਧਿਕਾਰੀ ਸੁਭਰਾਂਤ ਸ਼ੁਕਲਾ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਸੜਕ ਹਾਦਸੇ 'ਚ ਡੂੰਘਾ ਦੁਖ ਜ਼ਾਹਰ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।


author

DIsha

Content Editor

Related News