ਮੋਦੀ ਸਰਕਾਰ ਦੇ 6 ਮਹੀਨੇ ਪੂਰੇ, ਪੀ. ਐੱਮ. ਨੇ ਕੀਤੇ ਟਵੀਟ

11/30/2019 4:59:27 PM

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ' ਨਾਲ ਅਤੇ ਨਵੇਂ ਜੋਸ਼ ਨਾਲ ਦੇਸ਼ ਦੇ ਲੋਕਾਂ ਦੇ ਮਜ਼ਬੂਤੀਕਰਨ ਅਤੇ ਤਰੱਕੀ ਲਈ ਕੰਮ ਕਰਦੀ ਰਹੇਗੀ। ਰਾਸ਼ਟਰੀ ਜਨਤਾਂਤਰਿਕ ਗਠਜੋੜ ਸਰਕਾਰ ਦੇ ਕੇਂਦਰ 'ਚ 6 ਮਹੀਨੇ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ, ''ਪਿਛਲੇ 6 ਮਹੀਨਿਆਂ ਦੌਰਾਨ ਅਸੀਂ ਵਿਕਾਸ, ਸਮਾਜਿਕ ਮਜ਼ਬੂਤੀਕਰਨ ਅਤੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਬਣਾਉਣ ਲਈ ਕਈ ਫੈਸਲੇ ਕੀਤੇ ਹਨ। ਆਉਣ ਵਾਲੇ ਸਮੇਂ ਵਿਚ ਵੀ ਅਸੀਂ ਖੁਸ਼ਹਾਲ ਅਤੇ ਤਰੱਕੀਸ਼ੀਲ ਨਵੇਂ ਭਾਰਤ ਦੇ ਨਿਰਮਾਣ ਲਈ ਹੋਰ ਕਦਮ ਵੀ ਚੁੱਕਾਂਗੇ।''

PunjabKesari

ਇਕ ਹੋਰ ਟਵੀਟ 'ਚ ਉਨ੍ਹਾਂ ਨੇ ਕਿਹਾ, '''ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ' ਤੋਂ ਪ੍ਰੇਰਣਾ ਲੈਂਦੇ ਹੋਏ ਅਤੇ 130 ਕਰੋੜ ਦੇਸ਼ ਵਾਸੀਆਂ ਦੇ ਆਸ਼ੀਰਵਾਦ ਤੋਂ ਰਾਸ਼ਟਰੀ ਜਨਤਾਂਤਰਿਕ ਗਠਜੋੜ ਸਰਕਾਰ ਨਵੇਂ ਜੋਸ਼ ਨਾਲ ਭਾਰਤ ਦੇ ਵਿਕਾਸ ਅਤੇ 130 ਕਰੋੜ ਦੇਸ਼ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਦੇ ਕੰਮਾਂ 'ਚ ਜੁਟੀ ਹੈ।'' ਜ਼ਿਕਰਯੋਗ ਹੈ ਕਿ ਬੀਤੀ ਮਈ 'ਚ ਲੋਕ ਸਭਾ ਚੋਣਾਂ ਜਿੱਤ ਕੇ ਰਾਸ਼ਟਰੀ ਜਨਤਾਂਤਿਕ ਗਠਜੋੜ ਸਰਕਾਰ ਨੇ ਮੁੜ ਸੱਤਾ ਹਾਸਲ ਕੀਤੀ ਸੀ। ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਨੇ 30 ਮਈ ਨੂੰ ਸਹੁੰ ਚੁੱਕੀ ਸੀ।


Tanu

Content Editor

Related News