ਪੜ੍ਹਾਈ ''ਚ ਅੱਵਲ ਰਹਿਣ ਕਾਰਨ ਭੈਣ ਤੋਂ ਸੜਦੇ ਸਨ ਭਰਾ, ਅਧਿਆਪਕ ਨਾਲ ਮਿਲ ਕੇ ਕੀਤਾ ਰੇਪ

06/30/2019 1:27:09 PM

ਸੀਤਾਪੁਰ— ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 8 ਜਮਾਤ ਵਿਚ ਪੜ੍ਹਦੀ ਵਿਦਿਆਰਥਣ ਨਾਲ ਉਸ ਦੇ ਹੀ 4 ਚਚੇਰੇ ਭਰਾਵਾਂ ਨੇ 2 ਸਾਲ ਤਕ ਗੈਂਗਰੇਪ ਕੀਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੇ ਅਧਿਆਪਕ ਤਕ ਨੇ ਦਰਿੰਦੇ ਭਰਾਵਾਂ ਦਾ ਸਾਥ ਦਿੱਤਾ। ਵਿਦਿਆਰਥਣਾਂ ਦੇ ਭਰਾਵਾਂ ਨੇ ਇਸ ਸ਼ਰਮਨਾਕ ਹਰਕਤ ਨੂੰ ਇਸ ਲਈ ਅੰਜਾਮ ਦਿੱਤਾ, ਕਿਉਂਕਿ ਉਹ ਪੜ੍ਹਾਈ ਵਿਚ ਅੱਗੇ ਹੋਣ ਕਾਰਨ ਉਸ ਤੋਂ ਸੜਦੇ ਸਨ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਸ ਦੀ ਵੀਡੀਓ ਪਰਿਵਾਰ ਦੇ ਵਟਸਐਪ ਗਰੁੱਪ 'ਚ ਭੇਜੀ ਗਈ। ਉਸ ਤੋਂ ਬਾਅਦ ਲੜਕੀ ਨੇ ਰਿਪੋਰਟ ਦਰਜ ਕਰਵਾਈ ਅਤੇ ਦੋਸ਼ੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਸ਼ਿਕਾਇਤ ਵਿਚ 16 ਸਾਲਾ ਵਿਦਿਆਰਥਣ ਨੇ ਦੱਸਿਆ ਕਿ 2 ਸਾਲਾਂ ਵਿਚ ਕਈ ਵਾਰ ਉਸ ਦੇ ਭਰਾਵਾਂ ਅਤੇ ਅਧਿਆਪਕ ਨੇ ਉਸ ਦਾ ਰੇਪ ਕੀਤਾ।

ਓਧਰ ਐਡੀਸ਼ਨਲ ਐੱਸ. ਪੀ. (ਉੱਤਰੀ) ਮਧੂਵਨ ਕੁਮਾਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚਚੇਰੇ ਭਰਾ ਲੜਕੀ ਨਾਲ 2 ਸਾਲ ਤੱਕ ਗੈਂਗਰੇਪ ਕਰਦੇ ਰਹੇ। ਇਸ ਘਟਨਾ ਨੂੰ ਅੰਜਾਮ ਸੀਤਾਪੁਰ ਦੇ ਸਰਕਾਰੀ ਸਕੂਲ ਦੇ ਕੰਪਲੈਕਸ ਦਿੱਤਾ ਗਿਆ ਸੀ। ਦੋਸ਼ੀ ਇਕ ਹੀ ਸਕੂਲ ਵਿਚ ਪੜ੍ਹੇ ਹਨ। ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਦਿਆਰਥਣ ਤੋਂ ਸੜਨ ਵਾਲੇ ਭਰਾ ਚਾਹੁੰਦੇ ਸਨ ਕਿ ਉਸ ਦੀ ਪੜ੍ਹਾਈ ਖਰਾਬ ਹੋ ਜਾਵੇ ਕਿਉਂਕਿ ਉਹ ਹਮੇਸ਼ਾ ਅੱਗੇ ਰਹਿੰਦੀ ਸੀ, ਜਦਕਿ ਉਹ ਫੇਲ ਹੋ ਜਾਂਦੇ ਸਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਘਟਨਾ ਦਾ ਖੁਲਾਸਾ ਹੋਇਆ ਹੈ। ਸੀਤਾਪੁਰ ਐੱਸ. ਪੀ. ਐੱਲ. ਆਰ. ਕੁਮਾਰ ਨੇ ਕਿਹਾ ਕਿ ਅਸੀਂ ਲੜਕੀ ਦੀ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਅਸੀਂ ਛੇਤੀ ਤੋਂ ਛੇਤੀ ਮੈਜਿਸਟ੍ਰੇਟ ਦੇ ਸਾਹਮਣੇ ਉਸ ਦੇ ਬਿਆਨ ਦਰਜ ਕਰਾਵਾਂਗੇ।


Tanu

Content Editor

Related News