ਅਦਾਕਾਰਾ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਹੋਟਲ 'ਚ ਕੀਤਾ ਰੇਪ

Thursday, Mar 28, 2024 - 02:08 PM (IST)

ਅਦਾਕਾਰਾ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਹੋਟਲ 'ਚ ਕੀਤਾ ਰੇਪ

ਜੈਪੁਰ (ਬਿਊਰੋ) – ਇਕ ਅਦਾਕਾਰਾ ਨਾਲ ਹੋਟਲ ਵਿਚ ਰੁਕਣ ਦੌਰਾਨ ਸਾਥੀ ਐਕਟਰ ਨੇ ਕੌਫੀ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ। ਫਿਰ ਬੇਹੋਸ਼ੀ ਦੀ ਹਾਲਤ ਵਿਚ ਰੇਪ ਕਰਕੇ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਰੇਪ ਕੀਤਾ। ਅਖੀਰ ਮੁੰਬਈ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ। ਫਿਰ ਜ਼ੀਰੋ ਨੰਬਰ ਐੱਫ. ਅਾਈ. ਅਾਰ. ਅਾਮੇਰ ਥਾਣੇ ਭੇਜੀ ਗਈ। ਹੁਣ ਅਾਮੇਰ ਥਾਣਾ ਪੁਲਸ ਮਾਮਲੇ ਦੀ ਜਾਂਚ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਵੀਤ ਬਲਜੀਤ ਤੋਂ ਪੁੱਤ ਦਾ ਗੀਤ 295 ਸੁਣ ਖਿੜ ਉੱਠਿਆ ਬਾਪੂ ਬਲਕੌਰ ਸਿੰਘ, ਵੀਡੀਓ 'ਚ ਦੇਖੋ ਕਿਵੇਂ ਪਾਇਆ ਭੰਗੜਾ

ਅਾਮੇਰ ਪੁਲਸ ਨੇ ਦੱਸਿਅਾ ਕਿ ਹਨੇਰੀ ਮੁੰਬਈ ਵਿਚ ਰਹਿਣ ਵਾਲੀ 34 ਸਾਲ ਦੀ ਵੈੱਬ ਫਿਲਮ ਅਦਾਕਾਰਾ ਨੇ ਰਿਪੋਰਟ ਦਰਜ ਕਰਵਾਈ ਹੈ। ਅਦਾਕਾਰਾ ਨੇ ਦੱਸਿਅਾ ਕਿ ਉਹ ਵੈੱਬ ਫਿਲਮ ਦੀ ਸ਼ੂਟਿੰਗ ਲਈ ਜੈਪੁਰ ਅਾਈ ਸੀ। ਜਿਥੇ ਗੌਰਵ ਸਿੰਘ ਜੋ ਕਿ ਫਿਲਮ ਵਿਚ ਮੁੱਖ ਭੂਮਿਕਾ ਕਰਨ ਜਾ ਰਹੇ ਹਨ, ਨੇ ਉਸ ਨਾਲ ਰੇਪ ਕਰ ਕੇ ਉਸ ਦੀ ਵੀਡੀਓ ਬਣਾ ਲਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News