ਕਰਨਲ ਸੋਫੀਆ ’ਤੇ ਵਿਵਾਦਪੂਰਨ ਟਿੱਪਣੀ ਮਾਮਲੇ ''ਚ ਵਿਜੇ ਸ਼ਾਹ ਖ਼ਿਲਾਫ਼ SIT ਨੇ ਸ਼ੁਰੂ ਕੀਤੀ ਜਾਂਚ
Sunday, May 25, 2025 - 05:11 PM (IST)

ਭੋਪਾਲ (ਭਾਸ਼ਾ) - ਸੁਪਰੀਮ ਕੋਰਟ ਦੇ ਹੁਕਮ ’ਤੇ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਮੱਧ ਪ੍ਰਦੇਸ਼ ਸਰਕਾਰ ਵਿਚ ਮੰਤਰੀ ਵਿਜੇ ਸ਼ਾਹ ਦੀਆਂ ਵਿਵਾਦਪੂਰਨ ਟਿੱਪਣੀਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਦੇ ਇਕ ਮੈਂਬਰ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ 3 ਮੈਂਬਰੀ ਐੱਸ. ਆਈ. ਟੀ. ਨੇ ਇੰਦੌਰ ਜ਼ਿਲ੍ਹੇ ਦੇ ਮਹੂ ਨੇੜੇ ਰਾਏਕੁੰਡਾ ਪਿੰਡ ਵਿਚ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ, ਜਿਥੇ ਸ਼ਾਹ ਨੇ 12 ਮਈ ਨੂੰ ਕਰਨਲ ਸੋਫੀਆ ਕੁਰੈਸ਼ੀ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
ਇਹ ਵੀ ਪੜ੍ਹੋ : ਇਸ ਸਾਲ ਦੁਨੀਆ 'ਚ ਮਚੇਗੀ ਹਾਹਾਕਾਰ? ਬਾਬਾ ਵੈਂਗਾ ਦੀ ਭਵਿੱਖਬਾਣੀ ਨੇ ਵਧਾਈਆਂ ਦਿਲਾਂ ਦੀਆਂ ਧੜਕਣਾਂ
ਸਾਗਰ ਜ਼ੋਨ ਦੇ ਆਈ. ਜੀ. ਪ੍ਰਮੋਦ ਵਰਮਾ ਐੱਸ. ਆਈ. ਟੀ. ਦੇ ਮੁਖੀ ਹਨ, ਜਦਕਿ ਵਿਸ਼ੇਸ਼ ਹਥਿਆਰਬੰਦ ਫੋਰਸ ਦੇ ਏ. ਆਈ. ਜੀ. ਕਲਿਆਣ ਚੱਕਰਵਰਤੀ ਅਤੇ ਡਿੰਡੋਰੀ ਦੀ ਐੱਸ. ਪੀ. ਵਾਹਿਨੀ ਸਿੰਘ ਜਾਂਚ ਟੀਮ ਦੇ ਹੋਰ ਮੈਂਬਰ ਹਨ। ਇਹ ਪੁੱਛੇ ਜਾਣ ’ਤੇ ਕਿ ਆਦਿਵਾਸੀ ਮਾਮਲਿਆਂ ਦੇ ਮੰਤਰੀ ਸ਼ਾਹ ਕੋਲੋਂ ਕਦੋਂ ਪੁੱਛਗਿੱਛ ਕੀਤੀ ਜਾਵੇਗੀ, ਐੱਸ. ਆਈ. ਟੀ. ਮੈਂਬਰ ਨੇ ਵਿਸਥਾਰ ਨਾਲ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਸੀਂ ਕੰਮ ਕਰ ਰਹੇ ਹਾਂ। ਬਸ ਇੰਨਾ ਹੀ। ਅਸੀਂ ਇੰਦੌਰ ਵਿਚ ਹੀ ਰਹਾਂਗੇ। ਸੁਪਰੀਮ ਕੋਰਟ ਨੇ ਐੱਸ. ਆਈ. ਟੀ. ਨੂੰ 28 ਮਈ ਤੱਕ ਆਪਣੀ ਪਹਿਲੀ ਸਥਿਤੀ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।