ਦਿੱਲੀ ਉਤਰਨ ਦੀ ਬਜਾਏ ਭੁਵਨੇਸ਼ਵਰ ਪੁੱਜਾ ਏਅਰ ਇੰਡੀਆ ਐਕਸਪ੍ਰੈੱਸ ਦਾ ਯਾਤਰੀ, ਜਾਂਚ ਸ਼ੁਰੂ
Friday, Aug 01, 2025 - 05:30 PM (IST)

ਨਵੀਂ ਦਿੱਲੀ (ਭਾਸ਼ਾ) - ਏਅਰ ਇੰਡੀਆ ਐਕਸਪ੍ਰੈੱਸ ਦਾ ਇਕ ਯਾਤਰੀ, ਜਿਸ ਨੇ ਬੁੱਧਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਰਨਾ ਸੀ, ਅਣਜਾਣੇ ’ਚ ਉਸੇ ਜਹਾਜ਼ ਰਾਹੀਂ ਯਾਤਰਾ ਜਾਰੀ ਰੱਖ ਕੇ ਭੁਵਨੇਸ਼ਵਰ ਪਹੁੰਚ ਗਿਆ। ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਉਹ ਕਿਸੇ ਵੀ ਖੁੰਝ ਦਾ ਪਤਾ ਲਾਉਣ ਲਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਤੋਂ ਜਾਣਕਾਰ ਇਕ ਸੂਤਰ ਨੇ ਦੱਸਿਆ ਕਿ ਉਕਤ ਯਾਤਰੀ ਸ਼੍ਰੀਨਗਰ ਤੋਂ ਦਿੱਲੀ ਜਾਣ ਲਈ ਜਹਾਜ਼ ’ਚ ਸਵਾਰ ਹੋਇਆ ਸੀ।
ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ
ਉਹਨਾਂ ਨੇ ਕਿਹਾ ਕਿ ਉਹ ਰਾਸ਼ਟਰੀ ਰਾਜਧਾਨੀ ’ਚ ਉਤਰਨ ਦੀ ਬਜਾਏ ਜਹਾਜ਼ ’ਚ ਹੀ ਸਵਾਰ ਰਿਹਾ। ਇਸ ਕਾਰਨ ਉਹ ਗਲਤੀ ਨਾਲ ਭੁਵਨੇਸ਼ਵਰ ਪਹੁੰਚ ਗਿਆ। ਸੂਤਰ ਮੁਤਾਬਕ ਦਿੱਲੀ ਅਤੇ ਭੁਵਨੇਸ਼ਵਰ ਤੱਕ ਦੀਆਂ ਉਡਾਣ ਸੇਵਾਵਾਂ ਇਕ ਹੀ ਜਹਾਜ਼ ਰਾਹੀਂ ਸੰਚਾਲਿਤ ਕੀਤੀਆਂ ਗਈਆਂ ਸਨ। ਉਸ ਨੇ ਦੱਸਿਆ ਕਿ ਹਵਾਬਾਜ਼ੀ ਕੰਪਨੀ ਨੂੰ ਘਟਨਾ ਬਾਰੇ ਉਦੋਂ ਪਤਾ ਲੱਗਾ, ਜਦੋਂ ਉਕਤ ਯਾਤਰੀ ਨੇ ਚਾਲਕ ਦਲ ਨੂੰ ਇਸ ਦੀ ਜਾਣਕਾਰੀ ਦਿੱਤੀ। ਯਾਤਰੀ ਅਤੇ ਜਹਾਜ਼ ਬਾਰੇ ਵਿਸ਼ੇਸ਼ ਜਾਣਕਾਰੀ ਤੁਰੰਤ ਨਹੀਂ ਮਿਲ ਸਕੀ ਹੈ।
ਪੜ੍ਹੋ ਇਹ ਵੀ - ਸ਼ਰਾਬ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ! ਟਰੇਨ 'ਚ ਸਫ਼ਰ ਦੌਰਾਨ ਕਦੇ ਨਾ ਕਰਿਓ ਇਹ ਗਲਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।