‘ਇਕ-ਦੂਜੇ ਨੂੰ ਮੁਆਫ਼ ਕਰੋ ਅਤੇ ਅੱਗੇ ਵਧੋ’, SC ਨੇ ਪਾਇਲਟ ਤੇ ਪਤਨੀ ਦੇ ਵਿਵਾਦ ’ਤੇ ਕੀਤੀ ਟਿੱਪਣੀ

Sunday, Jul 27, 2025 - 12:05 AM (IST)

‘ਇਕ-ਦੂਜੇ ਨੂੰ ਮੁਆਫ਼ ਕਰੋ ਅਤੇ ਅੱਗੇ ਵਧੋ’, SC ਨੇ ਪਾਇਲਟ ਤੇ ਪਤਨੀ ਦੇ ਵਿਵਾਦ ’ਤੇ ਕੀਤੀ ਟਿੱਪਣੀ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ 2019 ਦੇ ਬਾਲਾਕੋਟ ਹਮਲੇ ਵਿਚ ਸ਼ਾਮਲ ਇਕ ਲੜਾਕੂ ਪਾਇਲਟ ਅਤੇ ਉਸਦੀ ਪਤਨੀ ਵਿਚਕਾਰ ਵਿਆਹੁਤਾ ਝਗੜੇ ਨਾਲ ਸਬੰਧਤ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਜੋੜੇ ਨੂੰ ‘ਇਕ-ਦੂਜੇ ਨੂੰ ਮੁਆਫ਼ ਕਰ ਕੇ ਅੱਗੇ ਵਧਣ’ ਲਈ ਕਿਹਾ। 14 ਫਰਵਰੀ, 2019 ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਇਕ ਹਵਾਈ ਹਮਲਾ ਕੀਤਾ ਅਤੇ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ।

ਜਸਟਿਸ ਪੀ. ਐੱਸ. ਨਰਸਿਮ੍ਹਾ ਅਤੇ ਅਤੁਲ ਐੱਸ. ਚੰਦੂਰਕਰ ਦੀ ਬੈਂਚ ਨੇ ਜੋੜੇ ਨੂੰ ਆਪਣੇ ਝਗੜੇ ਨੂੰ ਸੁਲ੍ਹਾ ਕਰਨ ਲਈ ਕਿਹਾ। ਹਵਾਈ ਫੌਜ ਦੇ ਅਧਿਕਾਰੀ ਦੀ ਦਲੀਲ ’ਤੇ ਨੋਟਿਸ ਜਾਰੀ ਕਰਦਿਆਂ ਬੈਂਚ ਨੇ ਕਿਹਾ ਕਿ ਬਦਲੇ ਦੀ ਭਾਵਨਾ ਨਾਲ ਜ਼ਿੰਦਗੀ ਨਾ ਜੀਓ। ਤੁਸੀਂ ਦੋਵੇਂ ਜਵਾਨ ਹੋ ਅਤੇ ਤੁਹਾਡੇ ਸਾਹਮਣੇ ਇਕ ਲੰਬੀ ਜ਼ਿੰਦਗੀ ਹੈ। ਤੁਹਾਨੂੰ ਇਕ ਚੰਗੀ ਜ਼ਿੰਦਗੀ ਜੀਉਣੀ ਚਾਹੀਦੀ ਹੈ। ਚੀਜ਼ਾਂ ਨੂੰ ਭੁੱਲ ਜਾਓ ਅਤੇ ਅੱਗੇ ਵਧੋ।


author

Rakesh

Content Editor

Related News