‘ਮ੍ਰਿਤਕ ਅਰਥਵਿਵਸਥਾ’ ਬਾਰੇ ਟਰੰਪ ਦੀ ਟਿੱਪਣੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ : ਥਰੂਰ
Tuesday, Aug 05, 2025 - 10:33 AM (IST)

ਪੁਣੇ (ਭਾਸ਼ਾ) - ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਨੂੰ ‘ਮ੍ਰਿਤਕ ਅਰਥਵਿਵਸਥਾ’ ਕਹਿਣ ਵਾਲੀ ਟਿੱਪਣੀ ‘ਅਪਮਾਨ’ ਕਰਨ ਲਈ ਸੀ। ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਸ ਨੂੰ ‘ਸ਼ਾਬਦਿਕ’ ਨਹੀਂ ਲਿਆ ਜਾਣਾ ਚਾਹੀਦਾ। ਇਸ ਦੇ ਨਾਲ ਹੀ ਥਰੂਰ ਨੇ ਕਿਹਾ ਕਿ ਭਾਰਤ ਨੂੰ ਆਪਣੇ ਰਾਸ਼ਟਰੀ ਹਿੱਤਾਂ ਬਾਰੇ ਬਹੁਤ ਸਪੱਸ਼ਟ ਹੋਣ ਦੀ ਲੋੜ ਹੈ, ਕਿਉਂਕਿ ਇਸ ਸਮੇਂ ਕੁਝ ਵੱਡੀਆਂ ਸ਼ਕਤੀਆਂ ਦੀ ਸਰਗਰਮ ਭਾਈਵਾਲੀ ਨਾਲ ਜੰਗਾਂ ਲੜੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਵਿਸ਼ਵ ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ, ਉਹ ਹੀ ਇਸ ਨੂੰ ਖ਼ਰਾਬ ਕਰਨ ’ਚ ਯੋਗਦਾਨ ਪਾ ਰਹੀਆਂ ਹਨ।
ਪੜ੍ਹੋ ਇਹ ਵੀ - 3000 'ਚ FASTag ਦਾ ਪੂਰੇ ਸਾਲ ਦਾ Pass! ਜਾਣੋ ਕਿਵੇਂ ਕਰਨਾ ਹੈ ਅਪਲਾਈ
ਇਸ ਦੇ ਨਾਲ ਹੀ ਇਸ ਸਬੰਧ ਵਿਚ ਸੀਨੀਅਰ ਕਾਂਗਰਸੀ ਨੇਤਾ ਨੇ ਪੁਣੇ ’ਚ ‘ਕਰਾਸਵਰਡ’ ਦੇ ਸੀ. ਈ. ਓ. ਆਕਾਸ਼ ਗੁਪਤਾ ਨਾਲ ਗੱਲਬਾਤ ਕਰਦਿਆਂ ਆਪਣੀ ਨਵੀਂ ਕਿਤਾਬ ‘ਦਿ ਲਿਵਿੰਗ ਕੰਸਟੀਚਿਊਸ਼ਨ’ ਸਮੇਤ ਕਈ ਮੁੱਦਿਆਂ ’ਤੇ ਗੱਲ ਕੀਤੀ। ਦੱਸ ਦੇਈਏ ਕਿ ਟਰੰਪ ਨੇ ਪਿਛਲੇ ਹਫ਼ਤੇ ਭਾਰਤ ’ਤੇ 25 ਫ਼ੀਸਦੀ ਟੈਰਿਫ ਤੇ ਰੂਸ ਤੋਂ ਫੌਜੀ ਉਪਕਰਣ ਤੇ ਕੱਚਾ ਤੇਲ ਖਰੀਦਣ ਲਈ ਵਾਧੂ ਜੁਰਮਾਨੇ ਦਾ ਐਲਾਨ ਕਰਦੇ ਹੋਏ ਭਾਰਤ ਨੂੰ ‘ਮ੍ਰਿਤਕ ਅਰਥਵਿਵਸਥਾ’ ਕਿਹਾ ਸੀ। ਥਰੂਰ ਨੇ ਕਿਹਾ ਕਿ ਇਹ ਇਕ ਅਸ਼ਾਂਤ ਅਤੇ ਬੇਮਿਸਾਲ ਦੁਨੀਆ ਹੈ, ਖਾਸ ਕਰ ਕੇ ਉਦੋਂ ਜਦੋਂ ਟਰੰਪ ਵ੍ਹਾਈਟ ਹਾਊਸ ’ਚ ਹਨ।
ਪੜ੍ਹੋ ਇਹ ਵੀ - ਬੇਕਾਬੂ ਬੋਲੈਰੋ ਦਾ ਕਹਿਰ! ਕਈ ਲੋਕਾਂ ਨੂੰ ਮਾਰੀ ਟੱਕਰ, ਦੂਰ ਤੱਕ ਘਸੀਟਦੀ ਲੈ ਗਈ ਗਾਂ, ਦੇਖੋ ਰੂਹ ਕੰਬਾਊ ਵੀਡੀਓ
ਇਸ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਮੈਂ ਟਰੰਪ ਬਾਰੇ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਦੇ ਸ਼ਬਦਾਂ ਨੂੰ ਸ਼ਾਬਦਿਕ ਨਹੀਂ ਲੈ ਸਕਦੇ। ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਟਰੰਪ ਦੇ ਫ਼ੈਸਲੇ ਨੀਤੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਨੀਤੀਆਂ ਸਾਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਥਰੂਰ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ’ਚ ਟਰੰਪ ਦੀਆਂ ਟੈਰਿਫ ਨੀਤੀਆਂ ਦੇ ਪ੍ਰਭਾਵ ਨੇ ਪੂਰੀ ਦੁਨੀਆ ਨੂੰ ਪਿੱਛੇ ਧੱਕ ਦਿੱਤਾ ਹੈ। ਭਾਰਤ ਨੂੰ ਵੀ 2-3 ਦਿਨ ਪਹਿਲਾਂ ਥੋੜ੍ਹਾ ਝਟਕਾ ਲੱਗਾ ਸੀ।
ਪੜ੍ਹੋ ਇਹ ਵੀ - ਔਰਤਾਂ ਲਈ ਖ਼ੁਸ਼ਖ਼ਬਰੀ : ਹਰ ਮਹੀਨੇ ਮਿਲਣਗੇ 7000 ਰੁਪਏ, ਜਲਦੀ ਕਰੋ ਅਪਲਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।