ਕਰਨਲ ਸੋਫੀਆ ’ਤੇ ਟਿੱਪਣੀ ਦਾ ਮਾਮਲਾ ; ਵਿਜੇ ਸ਼ਾਹ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ
Thursday, Jul 24, 2025 - 10:00 AM (IST)

ਨਵੀਂ ਦਿੱਲੀ- ਭਾਰਤੀ ਫੌਜ ਦੀ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਖਿਲਾਫ ਟਿੱਪਣੀ ਕਰਨ ਲਈ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੂੰ ਹਟਾਉਣ ਦੀ ਬੇਨਤੀ ਕਰਦੇ ਹੋਏ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ। ਕਾਂਗਰਸੀ ਨੇਤਾ ਜਯਾ ਠਾਕੁਰ ਵੱਲੋਂ ਦਾਇਰ ਇਸ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਵਿਜੇ ਦੇ ਬਿਆਨ ਨਾਲ ਵੱਖਵਾਦੀ ਭਾਵਨਾਵਾਂ ਭੜਕਣ ਅਤੇ ਦੇਸ਼ ਦੀ ਏਕਤਾ ਨੂੰ ਖਤਰਾ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ- ‘‘ਮੰਤਰੀ ਦਾ ਇਹ ਬਿਆਨ ਕਿ ਕਰਨਲ ਸੋਫੀਆ ਕੁਰੈਸ਼ੀ ਉਸ ਅੱਤਵਾਦੀ ਦੀ ਭੈਣ ਹੈ ਜਿਸ ਨੇ ਪਹਿਲਗਾਮ ’ਚ ਹਮਲਾ ਕੀਤਾ ਸੀ, ਇਹ ਕਿਸੇ ਵੀ ਮੁਸਲਿਮ ਵਿਅਕਤੀ ’ਤੇ ਦੋਸ਼ ਲਾ ਕੇ ਉਸ ਵਿਚ ਵੱਖਵਾਦੀ ਭਾਵਨਾਵਾਂ ਨੂੰ ਭੜਕਾਉਂਦਾ ਹੈ, ਜਿਸ ਨਾਲ ਭਾਰਤ ਦੀ ਪ੍ਰਭੂਸੱਤਾ ਤੇ ਏਕਤਾ ਨੂੰ ਖਤਰਾ ਹੈ। ਇਹ ਟਿੱਪਣੀ ਸਿੱਧੇ ਤੌਰ ’ਤੇ ਭਾਰਤ ਦੇ ਸੰਵਿਧਾਨ ਦੀ ਅਨੁਸੂਚੀ-3 ਤਹਿਤ ਚੁੱਕੀ ਗਈ ਸਹੁੰ ਦੀ ਉਲੰਘਣਾ ਹੈ।’’
ਇਹ ਵੀ ਪੜ੍ਹੋ- ਵੱਡੀ ਖ਼ਬਰ ; Gym ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e