ਉੱਤਰਾਖੰਡ ''ਚ ਬੱਦਲ ਫਟਣ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ CM ਧਾਮੀ ਨਾਲ ਕੀਤੀ ਗੱਲਬਾਤ
Tuesday, Aug 05, 2025 - 05:12 PM (IST)

ਨੈਸ਼ਨਲ ਡੈਸਕ- ਅੱਜ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਬੱਦਲ ਫਟਣ ਕਾਰਨ ਭਿਆਨਕ ਹੜ੍ਹ ਆ ਗਿਆ, ਜਿਸ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 50 ਦੇ ਕਰੀਬ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲ ਕੀਤੀ ਅਤੇ ਧਾਰਲੀ ਵਿੱਚ ਅਚਾਨਕ ਹੜ੍ਹਾਂ ਬਾਰੇ ਪੁੱਛਗਿੱਛ ਕੀਤੀ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ 7 ਬਚਾਅ ਟੀਮਾਂ ਭੇਜਣ ਦੇ ਹੁਕਮ ਦਿੱਤੇ।
ਸ਼ਾਹ ਨੇ 'X' 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, "ਧਾਰਾਲੀ (ਉੱਤਰਕਾਸ਼ੀ) ਵਿੱਚ ਅਚਾਨਕ ਆਏ ਹੜ੍ਹਾਂ ਬਾਰੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਘਟਨਾ ਬਾਰੇ ਪੁੱਛਗਿੱਛ ਕੀਤੀ। ਨੇੜੇ ਤਾਇਨਾਤ 3 ਆਈ.ਟੀ.ਬੀ.ਪੀ. ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ, ਇਸ ਦੇ ਨਾਲ ਹੀ 4 ਐੱਨ.ਡੀ.ਆਰ.ਐੱਫ. ਟੀਮਾਂ ਨੂੰ ਵੀ ਮੌਕੇ 'ਤੇ ਭੇਜਿਆ ਗਿਆ ਹੈ, ਜੋ ਜਲਦੀ ਹੀ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦੇਣਗੇ।''
ਅਧਿਕਾਰੀਆਂ ਨੇ ਦੱਸਿਆ ਕਿ ਉੱਤਰਾਖੰਡ ਦੇ ਮੈਟਲੀ ਵਿੱਚ ਤਾਇਨਾਤ ਇੰਡੋ-ਤਿੱਬਤੀ ਸਰਹੱਦੀ ਪੁਲਿਸ (ਆਈ.ਟੀ.ਬੀ.ਪੀ.) ਦੀ 12ਵੀਂ ਬਟਾਲੀਅਨ ਦੀ 16 ਮੈਂਬਰੀ ਟੀਮ ਧਾਰਾਲੀ ਪਹੁੰਚ ਗਈ ਹੈ, ਜਦੋਂ ਕਿ ਇਸੇ ਫੋਰਸ ਦੀ ਇੱਕ ਹੋਰ ਟੀਮ ਨੂੰ ਵੀ ਬੱਦਲ ਫਟਣ ਵਾਲੀ ਥਾਂ 'ਤੇ ਪਹੁੰਚਣ ਲਈ ਕਿਹਾ ਗਿਆ ਹੈ। ਧਾਰਾਲੀ ਗੰਗੋਤਰੀ ਜਾਣ ਵਾਲੇ ਰਸਤੇ ਦਾ ਮੁੱਖ ਸਟਾਪ ਹੈ ਅਤੇ ਇੱਥੇ ਬਹੁਤ ਸਾਰੇ ਹੋਟਲ, ਰੈਸਟੋਰੈਂਟ ਅਤੇ ਹੋਮਸਟੇ ਹਨ।
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e