ਅਡਾਨੀ ਖ਼ਿਲਾਫ਼ ਜਾਂਚ ਕਾਰਨ ਟਰੰਪ ਦੇ ਸਾਹਮਣੇ ਖੜ੍ਹੇ ਨਹੀਂ ਹੋ ਪਾ ਰਹੇ PM ਮੋਦੀ : ਰਾਹੁਲ
Wednesday, Aug 06, 2025 - 11:07 AM (IST)

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਖੜ੍ਹੇ ਹੋਣ ਦੇ ਯੋਗ ਨਹੀਂ ਹਨ ਕਿਉਂਕਿ ਉਦਯੋਗਪਤੀ ਗੌਤਮ ਅਡਾਨੀ ਅਮਰੀਕਾ 'ਚ ਜਾਂਚ ਹੋ ਰਹੀ ਹੈ। ਅਡਾਨੀ ਨੇ ਆਪਣੇ ਅਤੇ ਉਨ੍ਹਾਂ ਦੇ ਸਮੂਹ ਖ਼ਿਲਾਫ਼ ਪਿਛਲੇ ਸਮੇਂ 'ਚ ਲਗਾਏ ਗਏ ਬੇਨਿਯਮੀਆਂ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,"ਭਾਰਤ ਦੇ ਲੋਕ, ਕਿਰਪਾ ਕਰਕੇ ਸਮਝਣ। ਵਾਰ-ਵਾਰ ਧਮਕੀਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਖੜ੍ਹੇ ਹੋਣ ਦੇ ਯੋਗ ਨਾ ਹੋਣ ਦਾ ਕਾਰਨ ਅਡਾਨੀ ਖ਼ਿਲਾਫ਼ ਚੱਲ ਰਹੀ ਅਮਰੀਕੀ ਜਾਂਚ ਹੈ।" ਉਨ੍ਹਾਂ ਦਾਅਵਾ ਕੀਤਾ ਕਿ ਮੋਦੀ, "ਡਬਲ ਏ" ਅਤੇ ਰੂਸੀ ਤੇਲ ਸੌਦਿਆਂ ਦੇ ਸਾਹਮਣੇ ਆਉਣ ਦਾ ਵੀ ਖ਼ਤਰਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੱਥ ਬੰਨ੍ਹੇ ਹੋਏ ਹਨ। ਕਾਂਗਰਸ ਨੇਤਾ ਅਕਸਰ ਅੰਬਾਨੀ ਅਤੇ ਅਡਾਨੀ ਨੂੰ "ਡਬਲ ਏ" ਕਹਿੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8