SIT ਦਾ ਸ਼ਿਕੰਜਾ ਤੇਜ਼, ਪੰਚਕੂਲਾ ਹਿੰਸਾ ਦਾ ਇਕ ਹੋਰ ਦੋਸ਼ੀ ਰਾਮਚੰਦਰ ਗ੍ਰਿਫਤਾਰ

Friday, Sep 29, 2017 - 03:57 PM (IST)

SIT ਦਾ ਸ਼ਿਕੰਜਾ ਤੇਜ਼, ਪੰਚਕੂਲਾ ਹਿੰਸਾ ਦਾ ਇਕ ਹੋਰ ਦੋਸ਼ੀ ਰਾਮਚੰਦਰ ਗ੍ਰਿਫਤਾਰ

ਪੰਚਕੂਲਾ — ਪੰਚਕੂਲਾ ਅਤੇ ਹਰਿਆਣਾ ਪੁਲਸ ਨੇ ਪੰਚਕੂਲਾ ਹਿੰਸਾ ਦੇ ਦੋਸ਼ੀਆਂ ਨੂੰ ਫੜਣ ਲਈ ਆਪਣਾ ਸ਼ਿੰਕਜਾ ਕੱਸ ਲਿਆ ਹੈ। ਪੁਲਸ ਦਿਨੋਂ ਦਿਨ ਹਿੰਸਾ ਕਰਨ ਵਾਲੇ ਦੋਸ਼ੀਆਂ ਨੂੰ ਫੜਣ 'ਚ ਸਫਲਤਾ ਹਾਸਲ ਕਰ ਰਹੀ ਹੈ। ਬੀਤੇ ਦਿਨੀਂ 25 ਅਗਸਤ ਨੂੰ ਪੰਚਕੂਲਾ 'ਚ ਹਿੰਸਾ ਅਤੇ ਅੱਗ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਗਠਿਤ ਐਸ.ਆਈ.ਟੀ. ਨੇ ਬਾਬੈਨ ਥਾਣਾ ਦੇ ਪਿੰਡ ਬੇਰਥਲਾ ਤੋਂ ਰਾਮ ਚੰਦਰ ਪੁੱਤਰ ਸਰਦਾਰਾ ਰਾਮ ਡੇਰਾ ਪ੍ਰੇਮੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਰਾਮਚੰਦਰ ਉਸ ਦਿਨ ਪੰਚਕੂਲਾ 'ਚ ਸੀ। ਉਸਨੂੰ ਪੰਚਕੂਲਾ 'ਚ ਹਿੰਸਾ ਭੜਕਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਰਾਮ ਰਹੀਮ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਉਸਦੇ ਸਮਰਥਕਾਂ ਨੇ ਪੰਚਕੂਲਾ 'ਚ ਭੰਨਤੋੜ ਕੀਤੀ ਸੀ। ਇੰਨਾ ਹੀ ਨਹੀਂ ਡੇਰਾ ਸਮਰਥਕਾਂ ਨੇ ਕੁਝ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਹਿੰਸਾ 'ਚ 38 ਲੋਕ ਮਾਰੇ ਗਏ ਸਨ ਅਤੇ ਕਰੀਬ 250 ਲੋਕ ਜ਼ਖਮੀ ਹੋ ਗਏ ਸਨ। ਪੁਲਸ ਪੰਚਕੂਲਾ ਹਿੰਸਾ 'ਚ ਸ਼ਾਮਲ ਲੋਕਾਂ ਨੂੰ ਫੜ ਕੇ  ਜੇਲ ਭੇਜ ਰਹੀ ਹੈ।


Related News