ਭੈਣ ਨੇ ਮੋਬਾਇਲ ਲਈ 12 ਸਾਲਾ ਭਰਾ ਦਾ ਘੁੱਟਿਆ ਗਲ਼, ਕਿਹਾ- ਭਰਾ ਨੂੰ ਜ਼ਿਆਦਾ ਪਿਆਰ ਕਰਦੇ ਨੇ ਮਾਪੇ
Thursday, Jun 01, 2023 - 06:07 PM (IST)
ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਦਿਲ ਦਹਿਲਾ ਦੇਣ ਵਾਲਾ ਮਾਮਲੇ ਸਾਹਮਣੇ ਆਇਆ ਹੈ। ਇੱਥੇ ਗੇਮ ਖੇਡਣ ਲਈ ਮੋਬਾਇਲ ਫੋਨ ਨਾ ਦੇਣ 'ਤੇ 10ਵੀਂ ਦੀ ਵਿਦਿਆਰਥਣ ਨੇ 12 ਸਾਲ ਦੇ ਆਪਣੇ ਭਰਾ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਤੋਂ ਪੁੱਛ-ਗਿੱਛ ਵਿਚ ਦੋਸ਼ੀ ਵਿਦਿਆਰਥਣ ਨੇ ਕਿਹਾ ਕਿ ਮਾਤਾ-ਪਿਤਾ ਭਰਾ ਨੂੰ ਵੱਧ ਸਮੇਂ ਲਈ ਮੋਬਾਇਲ ਦਿੰਦੇ ਸਨ, ਇਸ ਲਈ ਗੁੱਸਾ ਆ ਗਿਆ ਸੀ। ਮ੍ਰਿਤਕ ਭਰਾ 5ਵੀਂ ਜਮਾਤ ਵਿਚ ਪੜ੍ਹਦਾ ਸੀ।
ਇਹ ਵੀ ਪੜ੍ਹੋ- ਸਾਕਸ਼ੀ ਕਤਲਕਾਂਡ: ਹਿੰਦੂ ਬਣ ਕੇ ਕੀਤਾ ਪਿਆਰ, ਠੁਕਰਾਉਣ ’ਤੇ ਦਿੱਤਾ ਮਾਰ
ਫਰੀਦਾਬਾਦ 'ਚ ਨੌਕਰੀ ਕਰਦੇ ਹਨ ਮਾਪੇ
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਾਬਾਲਗ ਭੈਣ ਨੂੰ ਲੱਗਦਾ ਸੀ ਕਿ ਮਾਂ-ਪਿਓ ਸਿਰਫ਼ ਭਰਾ ਨੂੰ ਪਿਆਰ ਕਰਦੇ ਹਨ, ਉਸ ਨੂੰ ਪਿਆਰ ਨਹੀਂ ਕਰਦੇ। ਇਸ ਲਈ ਉਸ ਨੂੰ ਹੀ ਗੇਮ ਖੇਡਣ ਲਈ ਮੋਬਾਇਲ ਦਿੰਦੇ ਹਨ। ਸਿਟੀ ਥਾਣਾ ਪੁਲਸ ਮੁਤਾਬਕ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਔਰੈਯਾ ਸਥਿਤ ਕਕੋੜ ਪਿੰਡ ਵਾਸੀ ਇਕ ਵਿਅਕਤੀ ਆਪਣੀ ਪਤਨੀ ਨਾਲ ਕੋਲੀਵਾੜਾ ਮੁਹੱਲੇ 'ਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਦੋਵੇਂ ਪਤੀ-ਪਤਨੀ ਫਰੀਦਾਬਾਦ ਦੀਆਂ ਵੱਖ-ਵੱਖ ਕੰਪਨੀਆਂ 'ਚ ਕੰਮ ਕਰਦੇ ਹਨ।
ਇਹ ਵੀ ਪੜ੍ਹੋ- ਕਰਨਾਟਕ 'ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ
10-12 ਦਿਨ ਪਹਿਲਾਂ ਦੋਵੇਂ ਬੱਚੇ ਮਾਪਿਆਂ ਕੋਲ ਆਏ ਸਨ
ਜੋੜੇ ਦਾ 12 ਸਾਲ ਦਾ ਪੁੱਤਰ 5ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ 15 ਸਾਲ ਦੀ ਧੀ 10ਵੀਂ ਦੀ ਵਿਦਿਆਰਥਣ ਹੈ। ਇਹ ਦੋਵੇਂ ਜੱਦੀ ਪਿੰਡ ਵਿਚ ਹੀ ਦਾਦਾ-ਦਾਦੀ ਕੋਲ ਰਹਿੰਦੇ ਹਨ। ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦੇ ਦੋਵੇਂ 10-12 ਦਿਨ ਪਹਿਲਾਂ ਮਾਪਿਆਂ ਕੋਲ ਬਲਭਗੜ੍ਹ ਆ ਗਏ ਸਨ। ਪਤੀ-ਪਤਨੀ ਰੋਜ਼ਾਨਾ ਵਾਂਗ ਸਵੇਰੇ ਡਿਊਟੀ 'ਤੇ ਚੱਲੇ ਗਏ, ਜਿਸ ਤੋਂ ਬਾਅਦ ਦੋਵੇਂ ਭੈਣ-ਭਰਾ ਘਰ ਵਿਚ ਇਕੱਲੇ ਸਨ।
ਘਰ 'ਚ ਲੱਗੀ ਹੋਈ ਸੀ ਲੋਕਾਂ ਦੀ ਭੀੜ
ਸ਼ਾਮ ਨੂੰ ਜਦੋਂ ਮਾਪੇ ਘਰ ਪਰਤੇ ਤਾਂ ਉਨ੍ਹਾਂ ਦੇ ਘਰ ਲੋਕਾਂ ਦੀ ਭੀੜ ਲੱਗੀ ਹੋਈ ਸੀ ਅਤੇ ਉਨ੍ਹਾਂ ਦਾ 12 ਸਾਲਾ ਪੁੱਤ ਬੇਸੁੱਧ ਹਾਲਤ 'ਚ ਬੈੱਡ 'ਤੇ ਲੇਟਿਆ ਹੋਇਆ ਸੀ। ਮੁੰਡੇ ਦੇ ਗਲ਼ 'ਤੇ ਨਿਸ਼ਾਨ ਸਨ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕਤਲ ਦੀ ਸੂਚਨਾ ਮਿਲਣ ਮਗਰੋਂ ਹੀ ASP ਸਿਟੀ ਬਲਭਗੜ੍ਹ, ਥਾਣਾ ਪ੍ਰਬੰਧਕ ਸਿਟੀ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਗੈਂਗ ਦੇ 10 ਸ਼ੂਟਰ ਗ੍ਰਿਫ਼ਤਾਰ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਸਨ ਮੁਲਜ਼ਮ
ਭੈਣ ਨੂੰ ਲੱਗਦਾ ਸੀ ਕਿ ਭਰਾ ਨੂੰ ਜ਼ਿਆਦਾ ਪਿਆਰ ਕਰਦੇ ਨੇ ਮਾਪੇ
ਡੀ.ਸੀ.ਪੀ ਰਾਜੇਸ਼ ਦੁੱਗਲ ਨੇ ਦੱਸਿਆ ਕਿ ਜਦੋਂ ਪੁਲਸ ਨੇ ਬੱਚੀ ਦੇ ਪਰਿਵਾਰਕ ਮੈਂਬਰਾਂ ਤੋਂ ਘਟਨਾ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ ਤਾਂ ਪੁਲਸ ਨੂੰ ਨਾਬਾਲਗ ਕੁੜੀ ’ਤੇ ਕਤਲ ਦਾ ਸ਼ੱਕ ਹੋਇਆ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੁੜੀ ਦਾ ਪਰਿਵਾਰ ਉਸ ਤੋਂ ਵੱਧ ਆਪਣੇ ਭਰਾ ਨੂੰ ਪਿਆਰ ਕਰਦਾ ਸੀ। ਮੁੰਡਾ ਫੋਨ ਨਾਲ ਖੇਡਦਾ ਸੀ ਤੇ ਕੁੜੀ ਨੂੰ ਫੋਨ ਨਹੀਂ ਸੀ ਦਿੱਤਾ ਜਾਂਦਾ। ਕੁੜੀ ਨੂੰ ਕਈ ਵਾਰ ਝਿੜਕਿਆ ਜਾਂਦਾ ਸੀ, ਜਿਸ ਤੋਂ ਉਸ ਨੂੰ ਲੱਗਾ ਕਿ ਉਸ ਦੇ ਮਾਤਾ-ਪਿਤਾ ਸਿਰਫ਼ ਭਰਾ ਨੂੰ ਹੀ ਪਿਆਰ ਕਰਦੇ ਹਨ, ਉਸ ਨੂੰ ਨਹੀਂ।