ਫਿਨਟੇਕ ਫੈਸਟੀਵਲ : ਪੀ.ਐੱਮ. ਮੋਦੀ ਨੇ ਭਾਰਤ ਨੂੰ ਨਿਵੇਸ਼ ਲਈ ਦੱਸਿਆ ਪੰਸਦੀਦਾ ਜਗ੍ਹਾ

Wednesday, Nov 14, 2018 - 10:37 AM (IST)

ਫਿਨਟੇਕ ਫੈਸਟੀਵਲ : ਪੀ.ਐੱਮ. ਮੋਦੀ ਨੇ ਭਾਰਤ ਨੂੰ ਨਿਵੇਸ਼ ਲਈ ਦੱਸਿਆ ਪੰਸਦੀਦਾ ਜਗ੍ਹਾ

ਸਿੰਗਾਪੁਰ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਿੰਗਾਪੁਰ ਵਿਚ ਆਯੋਜਿਤ ਫਿਨਟੇਕ ਫੈਸਟੀਵਲ ਵਿਚ ਭਾਰਤ ਨੂੰ ਨਿਵੇਸ਼ ਲਈ ਪਸੰਦੀਦਾ ਜਗ੍ਹਾ ਦੱਸਿਆ। ਸਾਲ 2016 ਵਿਚ ਸ਼ੁਰੂ ਹੋਏ ਫਿਨਟੇਕ ਫੈਸਟੀਵਲ ਨੂੰ ਸੰਬੋਧਿਤ ਕਰਨ ਵਾਲੇ ਮੋਦੀ ਵਿਸ਼ਵ ਪੱਧਰ ਦੇ ਪਹਿਲੇ ਨੇਤਾ ਹਨ। ਪੀ.ਐੱਮ. ਮੋਦੀ ਨੇ ਇੱਥੇ ਇਕ ਪ੍ਰੋਗਰਾਮ ਵਿਚ ਕਿਹਾ,''ਵਿੱਤੀ ਸਮਾਵੇਸ਼ 1.3 ਅਰਬ ਭਾਰਤੀਆਂ ਲਈ ਹਕੀਕਤ ਬਣ ਗਿਆ ਹੈ। ਅਸੀਂ ਕੁਝ ਹੀ ਸਾਲਾਂ ਵਿਚ 1.2 ਅਰਬ ਤੋਂ ਵੱਧ ਬਾਇਓਮੀਟ੍ਰਿਕ ਪਛਾਣ-ਆਧਾਰ ਜਾਂ ਫਾਊਂਡੇਸ਼ਨ ਬਣਾਏ ਹਨ। ਸਿੰਗਾਪੁਰ ਫਿਨਟੇਕ ਫੈਸਟੀਵਲ (ਐੱਸ.ਐੱਫ.ਐੱਫ.) ਪਹਿਲਾਂ ਹੀ ਵਿੱਤੀ ਤਕਨਾਲੋਜੀ ਜਾਂ ਫਿਨਟੇਕ 'ਤੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਸਾਲ 2017 ਵਿਚ ਇਸ ਵਿਚ 100 ਤੋਂ ਵੱਧ ਦੇਸ਼ਾਂ ਦੇ ਤਕਰੀਬਨ 30,000 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ। 

 

ਪੀ.ਐੱਮ. ਮੋਦੀ ਨੇ ਕਿਹਾ ਕਿ ਸਿੰਗਾਪੁਰ ਤਕਨੀਕ ਦੀ ਮਦਦ ਨਾਲ ਥੋੜ੍ਹੇ ਹੀ ਸਮੇਂ ਵਿਚ ਗਲੋਬਲ ਫਾਈਨੈਂਸ ਹਬ ਬਣ ਗਿਆ ਹੈ। ਐੱਸ.ਐੱਫ.ਐੱਫ. ਵਿਚ 3 ਦਿਨੀਂ ਸੰਮੇਲਨ ਅਤੇ ਫਿਨਟੇਕ ਕੰਪਨੀਆਂ ਅਤੇ ਉਨ੍ਹਾਂ ਦੀ ਸਮੱਰਥਾ ਦੀ ਪ੍ਰਦਰਸ਼ਨੀ, ਫਿਨਟੇਕ ਹੱਲ ਦਾ ਗਲੋਬਲ ਮੁਕਾਬਲਾ ਆਯੋਜਨ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਆਧਾਰ ਅਤੇ ਸੈੱਲਫੋਨ ਜ਼ਰੀਏ ਉਨ੍ਹਾਂ ਦੀ ਸਰਕਾਰ ਨੇ ਜਨ-ਧਨ ਯੋਜਨਾ ਸ਼ੁਰੂ ਕੀਤੀ ਅਤੇ 3 ਸਾਲ ਦੇ ਅੰਦਰ 33 ਕਰੋੜ ਨਵੇਂ ਬੈਂਕ ਖਾਤੇ ਖੋਲ੍ਹੇ। ਉਨ੍ਹਾਂ ਨੇ ਕਿਹਾ,''ਇਹ ਪਛਾਣ, ਮਾਣ ਅਤੇ ਮੌਕਿਆਂ ਦੇ 33 ਕਰੋੜ ਸਰੋਤ ਹਨ। ਭਾਰਤ ਵਿਚ ਸਾਲ 2014 ਵਿਚ 50 ਫੀਸਦੀ ਤੋਂ ਘੱਟ ਲੋਕਾਂ ਦੇ ਬੈਂਕ ਖਾਤੇ ਸਨ। ਇਹ ਹੁਣ ਸਰਵ ਵਿਆਪਕਤਾ ਦੇ ਕਰੀਬ ਹੈ। ਇਸ ਲਈ ਅੱਜ ਇਕ ਅਰਬ ਤੋਂ ਵੱਧ ਬਾਇਓਮੀਟ੍ਰਿਕ ਪਛਾਣ, ਇਕ ਅਰਬ ਤੋਂ ਵੱਧ ਬੈਂਕ ਖਾਤੇ ਅਤੇ ਇਕ ਅਰਬ ਤੋਂ ਵੱਧ ਸੈੱਲਫੋਨ ਭਾਰਤ ਨੂੰ ਦੁਨੀਆ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਬੁਨਿਆਦੀ ਢਾਂਚਾ ਪ੍ਰਦਾਨ ਕਰਦੇ ਹਨ।'' ਉਨ੍ਹਾਂ ਨੇ ਕਿਹਾ,''ਅਸੀਂ ਤਕਨਾਲੋਜੀ ਵੱਲੋਂ ਲਿਆਏ ਗਏ ਇਕ ਇਤਿਹਾਸਿਕ ਤਬਦੀਲੀ ਦੇ ਯੁੱਗ ਵਿਚ ਹਾਂ। ਡੈਸਕਟੌਪ ਤੋਂ ਕਲਾਊਡ, ਇੰਟਰਨੈੱਟ ਤੋਂ ਸੋਸ਼ਲ ਮੀਡੀਆ, ਆਈ.ਟੀ. ਸੇਵਾਵਾਂ ਤੋਂ ਇੰਟਰਨੈੱਟ ਆਫ ਥਿੰਗਸ ਤੱਕ ਅਸੀਂ ਥੋੜ੍ਹੇ ਸਮੇਂ ਵਿਚ ਕਾਫੀ ਲੰਬੀ ਦੂਰੀ ਤੈਅ ਕੀਤੀ ਹੈ।''


author

Vandana

Content Editor

Related News