ਟਿਟਮਸ ਨੇ ਮਹਿਲਾ 200 ਮੀਟਰ ਫ੍ਰੀ ਸਟਾਈਲ ਤੈਰਾਕੀ ’ਚ ਬਣਾਇਆ ਨਵਾਂ ਵਿਸ਼ਵ ਰਿਕਾਰਡ

Thursday, Jun 13, 2024 - 09:44 AM (IST)

ਟਿਟਮਸ ਨੇ ਮਹਿਲਾ 200 ਮੀਟਰ ਫ੍ਰੀ ਸਟਾਈਲ ਤੈਰਾਕੀ ’ਚ ਬਣਾਇਆ ਨਵਾਂ ਵਿਸ਼ਵ ਰਿਕਾਰਡ

ਬ੍ਰਿਸਬੇਨ (ਆਸਟ੍ਰੇਲੀਆ)– ਆਸਟ੍ਰੇਲੀਆ ਦੀ ਐਰੀਆਰਨੋ ਟਿਟਮਸ ਨੇ ਬੁੱਧਵਾਰ ਨੂੰ ਇੱਥੇ ਆਸਟ੍ਰੇਲੀਆ ਦੇ ਓਲੰਪਿਕ ਤੈਰਾਕੀ ਟ੍ਰਾਇਲ ਦੌਰਾਨ ਮਹਿਲਾ 200 ਮੀਟਰ ਫ੍ਰੀ ਸਟਾਈਲ ਵਿਚ ਵਿਸ਼ਵ ਰਿਕਾਰਡ ਬਣਾਇਆ। ਟਿਟਮਸ ਨੇ 1 ਮਿੰਟ 52.23 ਸੈਕੰਡ ਦਾ ਸਮਾਂ ਲੈ ਕੇ ਪਿਛਲੇ ਸਾਲ ਦੇ ਵਿਸ਼ਵ ਚੈਂਪੀਅਨਸ਼ਿਪ ਵਿਚ ਮੋਲੀ ਓਕਾਲਾਘਨ ਦੇ 1 ਮਿੰਟ 52.85 ਸੈਕੰਡ ਦੇ ਸਮੇਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਮੋਲੀ 1 ਮਿੰਟ 52.48 ਸੈਕੰਡ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹੀ।
ਟਿਟਮਸ 200 ਤੇ 400 ਮੀਟਰ ਫ੍ਰੀ ਸਟਾਈਲ ਪ੍ਰਤੀਯੋਗਿਤਾ ਦੀ ਓਲੰਪਿਕ ਚੈਂਪੀਅਨ ਹੈ ਤੇ ਹੁਣ ਇਨ੍ਹਾਂ ਦੋਵਾਂ ਪ੍ਰਤੀਯੋਗਿਤਾਵਾਂ ਦੇ ਵਿਸ਼ਵ ਰਿਕਾਰਡ ਵੀ ਉਸਦੇ ਨਾਂ ਹਨ।


author

Aarti dhillon

Content Editor

Related News