ਰੇਵਾੜੀ ਜਬਰ-ਜ਼ਨਾਹ ਮਾਮਲੇ ’ਚ ਮੋਦੀ ਦੀ ਚੁੱਪੀ ਪ੍ਰਵਾਨ ਨਹੀਂ : ਰਾਹੁਲ

09/19/2018 5:17:16 AM

ਨਵੀਂ ਦਿੱਲੀ–ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ  ਨੇ ਹਰਿਅਾਣਾ ਦੇ ਰੇਵਾੜੀ ਅਤੇ ਕੁਝ ਹੋਰਨਾਂ ਥਾਵਾਂ ’ਤੇ ਹੋਈਅਾਂ ਜਬਰ-ਜ਼ਨਾਹ ਦੀਅਾਂ ਘਟਨਾਵਾਂ ਨੂੰ ਲੈ ਕੇ ਮੰਗਲਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਅਾ ਅਤੇ ਕਿਹਾ ਕਿ ਦੇਸ਼ ਦੇ ਸਿਰ ਸ਼ਰਮ ਨਾਲ ਝੁਕਾ ਦੇਣ ਵਾਲੀਅਾਂ ਇਨ੍ਹਾਂ ਘਟਨਾਵਾਂ ’ਤੇ ਮੋਦੀ ਦੀ ਚੁੱਪ ਪ੍ਰਵਾਨ ਹੋਣ ਯੋਗ ਨਹੀਂ ਹੈ।
ਇਕ ਟਵੀਟ ਰਾਹੀਂ ਰਾਹੁਲ ਨੇ ਕਿਹਾ ਕਿ ਰੇਵਾੜੀ ਦੀ 19 ਸਾਲਾ ਵਿਦਿਅਾਰਥਣ ਨਾਲ ਜਬਰ-ਜ਼ਨਾਹ ਪਿੱਛੋਂ ਭਾਰਤ ਦਾ ਸਿਰ ਸ਼ਰਮ ਨਾਲ ਝੁਕ ਗਿਅਾ ਹੈ। ਉਸ ਸਰਕਾਰ ਨੂੰ ਸ਼ਰਮ ਅਾਉਣੀ ਚਾਹੀਦੀ ਹੈ, ਜੋ ਭਾਰਤ ਦੀਅਾਂ ਅੌਰਤਾਂ ਨੂੰ ਅਸੁਰੱਖਿਅਤ ਛੱਡ ਦਿੰਦੀ ਹੈ ਅਤੇ ਜਬਰ-ਜ਼ਨਾਹੀਅਾਂ ਨੂੰ ਖੁੱਲ੍ਹਾ ਛੱਡ ਦਿੱਤੀ ਹੈ। 

 


Related News