RTO ਵਿਭਾਗ ਦੀ ਵੱਡੀ ਕਾਰਵਾਈ, ਰੇਵਾੜੀ ''ਚ 550 ਸਕੂਲ ਬੱਸਾਂ ਨੂੰ ਭੇਜਿਆ ਅਨਫਿੱਟ ਨੋਟਿਸ
Monday, Apr 15, 2024 - 01:31 PM (IST)
ਮਹੇਂਦਰਗੜ੍ਹ- ਹਰਿਆਣਾ ਦੇ ਮਹੇਂਦਰਗੜ੍ਹ 'ਚ ਸਕੂਲ ਬੱਸ ਹਾਦਸੇ ਦੇ ਬਾਅਦ ਤੋਂ ਟਰਾਂਸਪੋਰਟ ਵਿਭਾਗ ਅਲਰਟ ਮੋਡ 'ਤੇ ਹੈ। ਪ੍ਰਦੇਸ਼ ਤੋਂ ਸਾਰੇ ਜ਼ਿਲ੍ਹਿਆਂ ਦੀਆਂ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਤੱਕ ਬਹੁਤ ਸਾਰੀਆਂ ਬੱਸਾਂ ਨੂੰ ਖੇਤਰੀ ਟਰਾਂਸਪੋਰਟ ਦਫ਼ਤਰ (ਆਰ.ਟੀ.ਓ.) ਵਿਭਾਗ ਵਲੋਂ ਇੰਪਾਊਂਡ ਕਰ ਦਿੱਤਾ ਗਿਆ ਹੈ। ਉੱਥੇ ਹੀ ਰੇਵਾੜੀ ਜ਼ਿਲ੍ਹੇ 'ਚ 550 ਸਕੂਲ ਬੱਸਾਂ ਨੂੰ ਅਨਫਿੱਟ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਵਲੋਂ ਨੋਟਿਸ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸਰਕਾਰ ਵਲੋਂ ਨਿਯੁਕਤ ਚਾਰ ਮੈਂਬਰੀ ਪੈਨਲ ਵੀਰਵਾਰ ਨੂੰ ਹਰਿਆਣਾ ਦੇ ਮਹੇਂਦਰਗੜ੍ਹ 'ਚ ਸਕੂਲ ਬੱਸ ਹਾਦਸੇ ਦੀ ਜਾਂਚ ਕਰੇਗਾ, ਜਿਸ 'ਚ 6 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਲਗਭਗ 20 ਜ਼ਖ਼ਮੀ ਹੋ ਗਏ। ਜਿਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਅਤੇ ਪੂਰਾ ਟਰਾਂਸਪੋਰਟ ਵਿਭਾਗ ਅਲਰਟ ਮੋਡ 'ਤੇ ਆ ਗਿਆ। ਆਰ.ਟੀ.ਓ. ਵਿਭਾਗ ਨੇ ਕਈ ਬੱਸਾਂ ਦੀ ਚੈਕਿੰਗ ਕੀਤੀ। ਇੱਥੇ ਤੱਕ ਕਿ ਕਈ ਬੱਸਾਂ 'ਚ ਕਮੀਆਂ ਵੀ ਪਾਈਆਂ ਗਈਆਂ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਇੰਪਾਊਂਡ 'ਤੇ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8