ਅੱਤਵਾਦੀ ਬੁਰਹਾਨ ਵਾਨੀ ਦੀ ਤੀਜੀ ਬਰਸੀ ''ਤੇ ਅੱਜ ਸ਼੍ਰੀਨਗਰ ਬੰਦ

Monday, Jul 08, 2019 - 10:25 AM (IST)

ਅੱਤਵਾਦੀ ਬੁਰਹਾਨ ਵਾਨੀ ਦੀ ਤੀਜੀ ਬਰਸੀ ''ਤੇ ਅੱਜ ਸ਼੍ਰੀਨਗਰ ਬੰਦ

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ 'ਚ ਹਿਜ਼ਬੁੱਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਤੀਜੀ ਬਰਸੀ ਮੌਕੇ ਅੱਜ ਪੂਰਾ ਸ਼੍ਰੀਨਗਰ ਬੰਦ ਹੈ। ਬੁਰਹਾਨ ਵਾਨੀ 8 ਜੁਲਾਈ 2016 ਨੂੰ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ। ਇਸ ਤੋਂ ਬਾਅਦ ਸੁਰੱਖਿਆ ਫੋਰਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਸੰਘਰਸ਼ 'ਚ ਕਈ ਲੋਕ ਮਾਰੇ ਗਏ ਸਨ।

PunjabKesari

ਵਾਨੀ ਦੀ ਬਰਸੀ ਮੌਕੇ ਸਾਵਾਧਾਨੀ ਦੇ ਤੌਰ 'ਤੇ ਜਿੱਥੇ ਸ਼੍ਰੀਨਗਰ ਬੰਦ ਕੀਤਾ ਗਿਆ ਹੈ। ਉੱਥੇ ਹੀ ਕਸ਼ਮੀਰ ਦੇ 4 ਜ਼ਿਲਿਆਂ- ਅਨੰਤਨਾਗ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆਂ ਵਿਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਓਧਰ ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਬਰਸੀ ਦਾ ਦਿਨ ਸ਼ਾਂਤੀਪੂਰਨ ਨਿਕਲ ਜਾਵੇ, ਇਸ ਲਈ ਸਾਰੇ ਉਪਾਅ ਕੀਤੇ ਗਏ ਹਨ।

PunjabKesari

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਮਰਨਾਥ ਯਾਤਰਾ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਤੋਂ ਅੱਜ ਸੁਰੱਖਿਆ ਫੋਰਸ ਦੇ ਕਾਫਿਲੇ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੁਰਹਾਨ ਵਾਨੀ ਦੀ ਬਰਸੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।


author

Tanu

Content Editor

Related News