ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਅੱਜ, AI ਬੇਸਡ ਹੈ ਹਾਈਟੈੱਕ ਸਕਿਓਰਿਟੀ, ਅਯੁੱਧਿਆ 'ਚ ਲੱਗੇ 10 ਹਜ਼ਾਰ CCTV ਕੈਮਰੇ

Monday, Jan 22, 2024 - 11:33 AM (IST)

ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਅੱਜ, AI ਬੇਸਡ ਹੈ ਹਾਈਟੈੱਕ ਸਕਿਓਰਿਟੀ, ਅਯੁੱਧਿਆ 'ਚ ਲੱਗੇ 10 ਹਜ਼ਾਰ CCTV ਕੈਮਰੇ

ਉੱਤਰ ਪ੍ਰਦੇਸ਼/ਅਯੁੱਧਿਆ- ਭਾਰਤੀਆਂ ਲਈ ਬਹੁਤ ਹੀ ਵੱਡਾ ਦਿਨ ਹੈ। ਅਯੁੱਧਿਆ ਵਿਚ ਅੱਜ  ਭਗਵਾਨ ਸ਼੍ਰੀ ਰਾਮ ਲੱਲਾ ਵਿਰਾਜਨ ਜਾ ਰਹੇ ਹਨ। ਇਸ ਮੌਕੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਤੋਂ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਸ਼ਾਮਲ ਹੋਣਗੇ। 
ਇਸ ਦੇ ਇਲਾਵਾ ਹੋਰ ਕਈ ਵੀ. ਵੀ. ਆਈ. ਪੀਜ਼ ਵੀ ਪਹੁੰਚਣਗੇ। ਅਜਿਹੇ 'ਚ ਸਾਰਿਆਂ ਲਈ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਰਾਮ ਮੰਦਿਰ ਸਮੇਤ ਵੀ. ਵੀ. ਆਈ. ਪੀਜ਼ ਦੀ ਸੁਰੱਖਿਆ ਲਈ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ ਏ. ਆਈ. ਤਕਨੀਕ ਤੋਂ ਲੈ ਕੇ 10 ਹਜ਼ਾਰ ਸੀ. ਸੀ. ਟੀ. ਵੀ. ਕੈਮਰੇ ਅਤੇ ਡਰੋਨ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ।

ਅੱਜ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰ ਵਿੱਚ ਦੱਸਣ ਜਾ ਰਹੇ ਹਾਂ ਕਿ ਰਾਮ ਮੰਦਿਰ ਦੀ ਸੁਰੱਖਿਆ ਲਈ ਕਿਹੜੀਆਂ ਹਾਈਟੈੱਕ ਤਿਆਰੀਆਂ ਕੀਤੀਆਂ ਗਈਆਂ ਹਨ।  ਪੀ. ਟੀ. ਆਈ. ਨੇ ਇਕ ਪੁਲਸ ਅਧਿਕਾਰੀ ਦੇ ਹਵਾਲੇ ਰਾਹੀਂ ਪਤਾ ਲੱਗਾ ਹੈ ਕਿ ਅਯੁੱਧਿਆ 'ਤੇ ਨਜ਼ਰ ਰੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਨਾਲ ਡਰੋਨ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਐਂਟੀ ਮਾਈਨ ਡਰੋਨ ਦੀ ਵੀ ਵਰਤੋਂ ਕੀਤੀ ਗਈ।

ਇਹ ਵੀ ਪੜ੍ਹੋ : ਕਿਸਾਨਾਂ ਤੱਕ ਨਹੀਂ ਪਹੁੰਚੀਆਂ ਪਰਾਲੀ ਪ੍ਰਬੰਧਨ ਲਈ ਖ਼ਰੀਦੀਆਂ ਮਸ਼ੀਨਾਂ, 900 ਲੋਕਾਂ ਨੂੰ ਨੋਟਿਸ ਜਾਰੀ

PunjabKesari

ਏ. ਆਈ. ਡਰੋਨ ਕਰ ਰਹੇ ਨਿਗਰਾਨੀ
ਪੁਲਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਏ. ਆਈ. ਡਰੋਨ ਪੂਰੇ ਅਯੁੱਧਿਆ ਦੀ ਨਿਗਰਾਨੀ ਕਰੇਗਾ। ਇਸ ਤੋਂ ਇਲਾਵਾ ਐਂਟੀ ਮਾਈਨ ਡਰੋਨ ਵੀ ਗਰਾਊਂਡ 'ਤੇ ਨਿਗਰਾਨੀ ਰੱਖਣਗੇ, ਜੋ ਧਮਾਕਿਆਂ ਆਦਿ ਤੋਂ ਬਚਾਅ ਦਾ ਕੰਮ ਕਰਨਗੇ।

ਲੁਕੇ ਹੋਏ ਵਿਸਫੋਟਕ ਦਾ ਲਗਾਇਆ ਪਤਾ ਜਾਵੇਗਾ
ਜਾਣਕਾਰੀ ਮੁਤਾਬਕ ਜ਼ਮੀਨ ਤੋਂ 1 ਮੀਟਰ ਦੀ ਉੱਚਾਈ 'ਤੇ ਕੰਮ ਕਰਨ ਵਾਲੇ ਐਂਟੀ ਮਾਈਨ ਡਰੋਨ ਆਧੁਨਿਕ ਤਕਨੀਕ ਨਾਲ ਆਉਂਦੇ ਹਨ। ਇਨ੍ਹਾਂ ਵਿੱਚ ਸਪੈਕਟਰੋਮੀਟਰ ਵੇਵ-ਲੈਂਥ ਡਿਟੈਕਸ਼ਨ ਹੈ, ਜੋ ਭੂਮੀਗਤ ਲੁਕੇ ਵਿਸਫੋਟਕਾਂ ਦਾ ਪਤਾ ਲਗਾਉਣ ਵਿੱਚ ਸਮਰੱਥ ਹੋਵੇਗਾ।

AI ਆਧਾਰਿਤ ਤਕਨੀਕ ਦੀ ਵਰਤੋਂ ਕੀਤੀ ਗਈ ਹੈ
ਪੂਰੇ ਅਯੁੱਧਿਆ ਜ਼ਿਲ੍ਹੇ ਵਿੱਚ 10 ਹਜ਼ਾਰ ਸੀ. ਸੀ. ਟੀ. ਵੀ. ਕੈਮਰਿਆਂ ਦਾ ਜਾਲ ਵਿਛਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਏ. ਆਈ. ਆਧਾਰਿਤ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਸ਼ਹਿਰ ਦੇ ਹਰ ਵੱਡੇ ਚੌਰਾਹੇ ’ਤੇ ਕੰਡਿਆਲੀ ਤਾਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਵੀ. ਵੀ. ਆਈ. ਪੀ. ਮੂਵਮੈਂਟ ਨੂੰ ਰੈਗੂਲੇਟ ਕਰਨ ਵਿੱਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਜਲੰਧਰ 'ਚ ਹੋਏ ਐਨਕਾਊਂਟਰ ਨੂੰ ਲੈ ਕੇ ਮੁਲਜ਼ਮਾਂ ਬਾਰੇ ਵੱਡਾ ਖ਼ੁਲਾਸਾ, ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਤਾਰ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News