ਸ਼੍ਰੀ ਮਨੀਮਹੇਸ਼ ਯਾਤਰਾ : ਸੜਕ ਕੰਢੇ ਲੰਗਰ ਲਾਉਣ ਦੀ ਨਹੀਂ ਮਿਲੇਗੀ ਇਜਾਜ਼ਤ

Saturday, Jul 02, 2022 - 03:51 PM (IST)

ਚੰਬਾ (ਕਾਕੂ)- ਕੋਰੋਨਾ ਤੋਂ ਉਭਰਣ ਤੋਂ 2 ਸਾਲ ਬਾਅਦ ਮੁੜ ਸ਼ੁਰੂ ਹੋ ਰਹੀ ਉੱਤਰੀ ਭਾਰਤ ਦੀ ਪ੍ਰਸਿੱਧ ਸ਼੍ਰੀ ਮਨੀਮਹੇਸ਼ ਯਾਤਰਾ ’ਚ ਇਸ ਵਾਰ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਇਹ ਯਾਤਰਾ 19 ਅਗਸਤ ਤੋਂ 2 ਸਤੰਬਰ ਤੱਕ ਚਲੇਗੀ। ਸ਼੍ਰੀ ਮਨੀਮਹੇਸ਼ ਯਾਤਰਾ ਬਾਰੇ ਡੀ. ਸੀ. ਦੁਨੀ ਚੰਦ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਕਿਸੇ ਵੀ ਸੰਸਥਾ ਨੂੰ ਸੜਕ ਦੇ ਕੰਢੇ ਲੰਗਰ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਰ 5 'ਚੋਂ ਇਕ ਘਰ ਨੇ ਝੱਲਿਆ ਭੋਜਨ ਦਾ ਸੰਕਟ

ਇਸ ਦੇ ਨਾਲ ਹੀ ਲੰਗਰ ਸੰਸਥਾ ਨੂੰ ਸਬੰਧਿਤ ਐੱਸ. ਡੀ. ਐੱਮ. ਦੀ ਪ੍ਰਵਾਨਗੀ ਵੀ ਲੈਣੀ ਲਾਜ਼ਮੀ ਹੋਵੇਗੀ। ਯਾਤਰਾ ਲਈ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ 20 ਰੁਪਏ ਦੀ ਸੁਰੱਖਿਆ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ। ਬੈਨ ਹੋ ਚੁਕੇ ਪੋਲੀਥੀਨ ਦੇ ਇਸਤੇਮਾਲ ਨੂੰ ਰੋਕਣ ਅਤੇ ਸਫ਼ਾਈ ਵਿਵਸਥਾ ਯਕੀਨੀ ਬਣਾਉਣ ਲਈ ਡਿਪਟੀ ਡਾਇਰੈਕਟਰ ਅਤੇ ਪ੍ਰਾਜੈਕਟ ਅਧਿਕਾਰੀ ਚੰਬਾ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਦੇ ਅਧੀਨ ਉਨ੍ਹਾਂ ਨੇ ਸਿਹਤ ਵਿਭਾਗ ਤੋਂ ਯਾਤਰਾ ਦੌਰਾਨ ਤੈਅ ਰੂਟ 'ਤੇ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਵਿਭਾਗ ਨੂੰ ਐਂਬੂਲੈਂਸ ਅਤੇ ਮੋਬਾਇਲ ਮੈਡੀਕਲ ਯੂਨਿਟ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News