ਸ਼ਿਵਾਜੀ ਮਹਾਰਾਜ ਦਾ ਜੀਵਨ ਪ੍ਰੇਰਨਾ ਤੇ ਊਰਜਾ ਦਾ ਸ੍ਰੋਤ, ਉਨ੍ਹਾਂ ਦੀਆਂ ਨੀਤੀਆਂ ਅੱਜ ਵੀ ਪ੍ਰਸੰਗਿਕ : PM ਮੋਦੀ

Sunday, Jun 04, 2023 - 12:10 AM (IST)

ਮੁੰਬਈ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ ਨੂੰ ਪ੍ਰੇਰਨਾ ਤੇ ਊਰਜਾ ਦਾ ਸ੍ਰੋਤ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਕੰਮ, ਸ਼ਾਸਨ ਪ੍ਰਣਾਲੀ ਤੇ ਨੀਤੀਆਂ ਅੱਜ ਵੀ ਬਰਾਬਰ ਪ੍ਰਸੰਗਿਕ ਹਨ। ਸ਼ਿਵਾਜੀ ਮਹਾਰਾਜ ਦੀ ਤਾਜਪੋਸ਼ੀ ਦੀ 350ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇਕ ਸਮਾਰੋਹ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਸਨ ਦਾ ਲੋਕ ਭਲਾਈ ਚਰਿੱਤਰ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਅਤੇ ਉਨ੍ਹਾਂ ਨੂੰ ਸਵੈ-ਮਾਣ ਨਾਲ ਜਿਊਣ ਦਾ ਭਰੋਸਾ ਦਿੱਤਾ। ਮੋਦੀ ਨੇ ਕਿਹਾ, ‘‘ਉਨ੍ਹਾਂ ਨੇ ਸਵਰਾਜ ਦੀ ਸਥਾਪਨਾ ਵੀ ਕੀਤੀ ਅਤੇ ਸੁਰਾਜ ਨੂੰ ਵੀ ਕਾਇਮ ਕੀਤਾ। ਉਹ ਆਪਣੀ ਬਹਾਦਰੀ ਅਤੇ ਚੰਗੇ ਸ਼ਾਸਨ ਲਈ ਵੀ ਜਾਣੇ ਜਾਂਦੇ ਹਨ ਤੇ ਆਪਣੇ ਵਧੀਆ ਸ਼ਾਸਨ ਲਈ ਵੀ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਦਾ ਵਿਆਪਕ ਦ੍ਰਿਸ਼ਟੀਕੋਣ ਵੀ ਪੇਸ਼ ਕੀਤਾ।

ਉਨ੍ਹਾਂ ਨੇ ਸ਼ਾਸਨ ਦੇ ਲੋਕ ਭਲਾਈ ਚਰਿੱਤਰ ਨੂੰ ਲੋਕਾਂ ਦੇ ਸਾਹਮਣੇ ਰੱਖਿਆ।’’ ਉਨ੍ਹਾਂ ਕਿਹਾ, “ਇਤਿਹਾਸ ਦੇ ਉਸ ਅਧਿਆਏ ਤੋਂ ਉੱਭਰਨ ਵਾਲੇ ਸਵਰਾਜ, ਚੰਗੇ ਸ਼ਾਸਨ ਅਤੇ ਖੁਸ਼ਹਾਲੀ ਦੀਆਂ ਮਹਾਨ ਕਹਾਣੀਆਂ ਅੱਜ ਵੀ ਸਾਨੂੰ ਪ੍ਰੇਰਿਤ ਕਰਦੀਆਂ ਹਨ। ਰਾਸ਼ਟਰ ਕਲਿਆਣ ਅਤੇ ਜਨ ਕਲਿਆਣ ਉਨ੍ਹਾਂ ਦੇ ਸ਼ਾਸਨ ਦੇ ਮੂਲ ਤੱਤ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਪ੍ਰਮੁੱਖ ਰੱਖਿਆ ਅਤੇ ਅੱਜ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੇ ਸੰਕਲਪ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਵਿਚਾਰਾਂ ਦਾ ਹੀ ਪ੍ਰਤੀਬਿੰਬ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਨਾਇਕਾਂ ਤੋਂ ਲੈ ਕੇ ਅੱਜ ਦੇ ਯੁੱਗ ਤੱਕ ਕਿਸੇ ਵੀ ਆਗੂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੇ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣਾ ਹੈ। ਮੋਦੀ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦੇ ਸਮੇਂ ਦੇਸ਼ ਵਿਚ ਮਾੜੇ ਹਾਲਾਤ ਸਨ ਅਤੇ ਹਮਲਾਵਰਾਂ ਦੀ ਸੈਂਕੜੇ ਸਾਲਾਂ ਦੀ ਗੁਲਾਮੀ ਅਤੇ ਸ਼ੋਸ਼ਣ ਨੇ ਸਮਾਜ ਨੂੰ ਕਮਜ਼ੋਰ ਕਰ ਦਿੱਤਾ ਸੀ ਅਤੇ ਦੇਸ਼ਵਾਸੀਆਂ ਤੋਂ ਉਨ੍ਹਾਂ ਦਾ ਆਤਮਵਿਸ਼ਵਾਸ ਖੋਹ ਲਿਆ ਸੀ। ਉਨ੍ਹਾਂ ਕਿਹਾ ,‘‘ਸਾਡੇ ਸੱਭਿਆਚਾਰਕ ਕੇਂਦਰਾਂ ’ਤੇ ਹਮਲਾ ਕਰਕੇ ਲੋਕਾਂ ਦੇ ਮਨੋਬਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ।

ਅਜਿਹੇ ਸਮੇਂ ਵਿਚ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨਾ ਔਖਾ ਕੰਮ ਸੀ ਪਰ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਨਾ ਸਿਰਫ਼ ਹਮਲਾਵਰਾਂ ਦਾ ਮੁਕਾਬਲਾ ਕੀਤਾ ਸਗੋਂ ਲੋਕਾਂ ਵਿਚ ਇਹ ਵਿਸ਼ਵਾਸ ਵੀ ਪੈਦਾ ਕੀਤਾ ਕਿ ਸਵੈ ਦਾ ਰਾਜ ਸੰਭਵ ਹੈ। ਉਨ੍ਹਾਂ ਨੇ ਲੋਕਾਂ ਨੂੰ ਗੁਲਾਮੀ ਦੀ ਮਾਨਸਿਕਤਾ ਨੂੰ ਖ਼ਤਮ ਕਰਕੇ ਇਕ ਰਾਸ਼ਟਰ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, ''ਇਕ ਪਾਸੇ ਉਨ੍ਹਾਂ ਨੇ ਹਮਲਾਵਰਾਂ ਤੋਂ ਆਪਣੇ ਰਾਜ ਅਤੇ ਸੱਭਿਆਚਾਰ ਦੀ ਰੱਖਿਆ ਕੀਤੀ ਅਤੇ ਦੂਜੇ ਪਾਸੇ ਰਾਸ਼ਟਰ ਨਿਰਮਾਣ ਦਾ ਵਿਆਪਕ ਦ੍ਰਿਸ਼ਟੀਕੋਣ ਵੀ ਸਾਹਮਣੇ ਰੱਖਿਆ। ਉਹ ਇਤਿਹਾਸ ਦੇ ਹੋਰ ਨਾਇਕਾਂ ਨਾਲੋਂ ਬਿਲਕੁਲ ਵੱਖਰੇ ਹਨ। ਉਨ੍ਹਾਂ ਨੇ ਸ਼ਾਸਨ ਦੇ ਲੋਕ ਕਲਿਆਣਕਾਰੀ ਚਰਿੱਤਰ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਅਤੇ ਉਨ੍ਹਾਂ ਨੂੰ ਸਵੈ-ਮਾਣ ਨਾਲ ਜਿਊਣ ਦਾ ਭਰੋਸਾ ਦਿੱਤਾ।'' ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ, ਸ਼ਿਵਾਜੀ ਮਹਾਰਾਜ ਨੇ ਸਵਰਾਜ, ਧਰਮ, ਸੱਭਿਆਚਾਰ ਤੇ ਵਿਰਾਸਤਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਵੀ ਦਿੱਤਾ, ਜਿਸ ਕਾਰਨ ਲੋਕਾਂ ਵਿਚ ਦ੍ਰਿੜ੍ਹ ਵਿਸ਼ਵਾਸ ਪੈਦਾ ਹੋਇਆ ਅਤੇ ਸਵੈ-ਨਿਰਭਰਤਾ ਦੀ ਭਾਵਨਾ ਦਾ ਸੰਚਾਰ ਹੋਇਆ। ਉਨ੍ਹਾਂ ਕਿਹਾ, “ਕਿਸਾਨ ਕਲਿਆਣ ਹੋਵੇ, ਮਹਿਲਾ ਸਸ਼ਕਤੀਕਰਨ ਹੋਵੇ, ਸ਼ਾਸਨ ਪ੍ਰਸ਼ਾਸਨ ਤੱਕ ਆਮ ਲੋਕਾਂ ਦੀ ਪਹੁੰਚ ਆਸਾਨ ਬਣਾਉਣਾ ਹੋਵੇ...ਉਨ੍ਹਾਂ ਦੇ ਕੰਮ ਤੇ ਉਨ੍ਹਾਂ ਦੀ ਸ਼ਾਸਨ ਪ੍ਰਣਾਲੀ ਅਤੇ ਉਨ੍ਹਾਂ ਦੀਆਂ ਨੀਤੀਆਂ ਅੱਜ ਵੀ ਓਨੀਆਂ ਹੀ ਪ੍ਰਸੰਗਿਕ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਦੀ ਖ਼ੁਸ਼ਕਿਸਮਤੀ ਹੈ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਿਤ ਉਨ੍ਹਾਂ ਦੀ ਰਾਜਮੁਦਰਾ ਨੂੰ ਜਗ੍ਹਾ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਵੱਲੋਂ ਸਥਾਪਿਤ ਕੀਤੇ ਗਏ ਮੁੱਲ ਹਮੇਸ਼ਾ ਅੱਗੇ ਵਧਣ ਦਾ ਰਸਤਾ ਦਿਖਾਉਂਦੇ ਰਹੇ ਹਨ ਤੇ ਇਨ੍ਹਾਂ ਮੁੱਲਾਂ ਦੇ ਆਧਾਰ ’ਤੇ ਦੇਸ਼ ਨੂੰ ਅਗਲੇ 25 ਸਾਲਾਂ ਦੀ ਯਾਤਰਾ ਪੂਰੀ ਕਰਨੀ ਹੈ। ਉਨ੍ਹਾਂ ਕਿਹਾ, ‘‘ਇਹ ਯਾਤਰਾ ਹੋਵੇਗੀ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੁਫ਼ਨਿਆਂ ਦਾ ਭਾਰਤ ਨੂੰ ਬਣਾਉਣ ਦੀ, ਇਹ ਯਾਤਰਾ ਹੋਵੇਗੀ ਸਵਰਾਜ, ਚੰਗੇ ਸ਼ਾਸਨ ਅਤੇ ਆਤਮ-ਨਿਰਭਰਤਾ ਦੀ, ਇਹ ਯਾਤਰਾ ਵਿਕਸਿਤ ਭਾਰਤ ਦੀ ਹੋਵੇਗੀ।’’ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਕਈ ਸਾਲਾਂ ਤਕ ਮੁਗਲ ਬਾਦਸ਼ਾਹ ਔਰੰਗਜ਼ੇਬ ਨਾਲ ਸੰਘਰਸ਼ ਕੀਤਾ। ਮੁਗਲ ਸੈਨਾ ਨੂੰ ਧੂੜ ਚਟਾਉਂਦਿਆਂ ਸੰਨ 1674 ’ਚ ਪੱਛਮੀ ਭਾਰਤ ’ਚ ਉਨ੍ਹਾਂ ਨੇ ਮਰਾਠਾ ਸਾਮਰਾਜ ਦੀ ਨੀਂਹ ਰੱਖੀ। ਗ੍ਰੇਗੋਰੀਅਨ ਕੈਲੰਡਰ ਦੇ ਅਨੁਸਾਰ ਮਰਾਠਾ ਯੋਧਾ ਸ਼ਿਵਾਜੀ ਮਹਾਰਾਜ ਦਾ ਰਾਏਗੜ੍ਹ ਕਿਲ੍ਹੇ ’ਚ 6 ਜੂਨ, 1674 ਨੂੰ ਰਾਜ ਤਿਲਕ ਹੋਇਆ ਸੀ, ਜਿਥੇ ਹਿੰਦਵੀ ਸਵਰਾਜ ਦੀ ਨੀਂਹ ਰੱਖੀ ਸੀ। ਹਿੰਦੂ ਕੈਲੰਡਰ ਦੇ ਅਨੁਸਾਰ, ਇਸ ਸਾਲ ਰਾਜਤਿਲਕ ਦੀ ਵਰ੍ਹੇਗੰਢ 2 ਜੂਨ ਨੂੰ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰਾਜਤਿਲਕ ਦੀ 350ਵੀਂ ਵਰ੍ਹੇਗੰਢ ਮੌਕੇ ਮਹਾਰਾਸ਼ਟਰ ਦੇ ਰਾਏਗੜ੍ਹ ਕਿਲ੍ਹੇ ’ਚ ਸ਼ੁੱਕਰਵਾਰ ਨੂੰ ਸਵੇਰੇ ਆਯੋਜਿਤ ਪ੍ਰੋਗਰਾਮ ਵਿਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਿੱਸਾ ਲਿਆ। 


Manoj

Content Editor

Related News