ਸ਼ਿਵ ਸੈਨਾ ਨੇ ਇਕ ਵਾਰ ਫਿਰ ਕੀਤਾ ਮੋਦੀ ਸਰਕਾਰ ''ਤੇ ਹਮਲਾ

10/16/2017 11:40:13 AM

ਨਵੀਂ ਦਿੱਲੀ— ਸ਼ਿਵ ਸੈਨਾ ਨੇ ਆਪਣੇ ਅਖਬਾਰ ਰਾਹੀਂ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾ ਕੀਤਾ। ਇਸ ਵਾਰ ਸਾਮਨਾ 'ਚ ਸੋਸ਼ਲ ਮੀਡੀਆ ਦਾ ਮੁੱਦਾ ਚੁੱਕਿਆ। ਉਸ 'ਚ ਲਿਖਿਆ ਕਿ ਹੁਣ ਭਾਜਪਾ ਸੋਸ਼ਲ ਮੀਡੀਆ 'ਤੇ ਰੋਕ ਲਾਉਣ ਲਈ ਨਵਾਂ ਕਾਨੂੰਨ ਲਿਆ ਰਹੀ ਹੈ, ਜਿਸ 'ਚ ਵਾਰ ਕਰਦੇ ਹੋਏ ਸ਼ਿਵ ਸੈਨਾ ਨੇ ਲਿਖਿਆ ਹੈ ਕਿ ਹੁਣ ਭਾਜਪਾ ਪਠਾਨੀ ਕਾਨੂੰਨ ਲਿਆ ਰਹੀ ਹੈ। ਅਖਬਾਰ ਦੇ ਸੰਪਾਦਕੀ 'ਚ ਕਿਹਾ ਗਿਆ ਹੈ ਕਿ 'ਖੋਦਾ ਤੁਮਹਾਰੇ ਲੀਏ ਓਰ ਗਿਰੇ ਹਮ' ਇਹ ਹਾਲਤ ਭਾਜਪਾ ਨੇ ਸੋਸ਼ਲ ਮੀਡੀਆ 'ਤੇ ਖੁਦ ਕਰ ਲਈ ਹੈ। ਸੰਪਾਦਕੀ 'ਚ ਕਿਹਾ ਗਿਆ ਹੈ ਕਿ ਭਾਜਪਾ ਨੇ ਵਿਰੋਧੀਆਂ ਦੀ ਬਦਨਾਮੀ, ਉਲੰਘਣਾ ਅਤੇ ਗਲਤ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਪਰ ਉਸੇ ਸੋਸ਼ਲ ਮੀਡੀਆ 'ਤੇ ਭਾਜਪਾ ਦੇ ਝੂਠ ਦਾ ਪਰਦਾਫਾਸ਼ ਹੋਣ 'ਤੇ ਸਰਕਾਰ ਉਸ 'ਤੇ ਲਗਾਮ ਲਾਉਣੀ ਚਾਹੁੰਦੀ ਹੈ। 
ਸ਼ਿਵ ਸੈਨਾ ਦਾ ਕਹਿਣਾ ਹੈ ਕਿ ਭਾਜਪਾ ਨੇ ਸੋਸ਼ਲ ਮੀਡੀਆ ਦੇ ਸਹਾਰੇ ਦੀ ਸੱਤਾ ਹਾਸਲ ਕੀਤੀ ਹੈ। ਉਸ ਰਾਹੀਂ ਉਸ ਨੇ ਅਜਿਹਾ ਪ੍ਰਚਾਰ ਕੀਤਾ ਜਿਵੇਂ ਗਰੀਬਾਂ ਦੇ ਘਰ-ਘਰ ਦੀ ਮਿੱਟੀ ਨੂੰ ਸੋਨਾ ਬਣਾਉਣ ਵਾਲੇ ਹਨ। ਸਿਆਸੀ ਵਿਰੋਧੀਆਂ ਦੀ ਘਟੀਆ ਭਾਸ਼ਾ 'ਚ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ ਚੋਰ, ਡਕੈਤ, ਨਿਕੰਮਾ ਅਤੇ ਗੁਨਾਹਗਾਰ ਠਹਿਰਾਉਣ ਲਈ ਸੋਸ਼ਲ ਮੀਡੀਆ 'ਚ ਜੋ ਕੋਸ਼ਿਸ਼ ਕੀਤੀ, ਉਹ ਹਰ ਵਿਅਕਤੀ ਦੀ ਆਜ਼ਾਦੀ ਦਾ ਅੱਤਵਾਦ ਸੀ, ਉਸ ਅੱਤਵਾਦ ਦੀ ਵਰਤੋਂ ਕਰ ਕੇ ਮੋਦੀ ਅਤੇ ਸਾਰੀ ਭਾਜਪਾ ਦੇ ਲੋਕਾਂ ਨੇ ਜਿੱਤ ਹਾਸਲ ਕੀਤੀ। ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਦੀ ਭ੍ਰਿਸ਼ਟ ਗਲਤ ਵਰਤੋਂ ਪਹਿਲਾਂ ਭਾਜਪਾ ਨੇ ਸ਼ੁਰੂ ਕੀਤੀ ਪਰ ਇਹ ਭਸਮਾਸੁਰ ਉਨ੍ਹਾਂ 'ਤੇ ਪਲਟਦੇ ਹੀ ਸੋਸ਼ਲ ਮੀਡੀਆ 'ਤੇ ਵਿਸ਼ਵਾਸ ਨਾ ਕਰੇ, ਅਜਿਹਾ ਕਹਿਣ ਦੀ ਨੌਬਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਆ ਗਈ।


Related News