ਸ਼ਿਵ ਸੈਨਾ MLA ਨੇ ਖ਼ਰਾਬ ਭੋਜਨ ਪਰੋਸਣ ''ਤੇ ਕੰਟੀਨ ਕਰਮਚਾਰੀ ਦੇ ਮਾਰੇ ਘਸੁੰਨ, ਵੀਡੀਓ ਵਾਇਰਲ
Wednesday, Jul 09, 2025 - 11:38 AM (IST)

ਮੁੰਬਈ : ਮਹਾਰਾਸ਼ਟਰ ਦੇ ਸੱਤਾਧਾਰੀ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਕਥਿਤ ਤੌਰ 'ਤੇ ਮੁੰਬਈ ਦੇ ਐੱਮਐੱਲਏ ਹੋਸਟਲ ਦੇ ਇੱਕ ਕੰਟੀਨ ਕਰਮਚਾਰੀ ਨੂੰ ਬਾਸੀ ਭੋਜਨ ਪਰੋਸਣ 'ਤੇ ਥੱਪੜ ਮਾਰਨ ਦੇ ਨਾਲ-ਨਾਲ ਉਸ ਦੇ ਘਸੁੰਨ ਮੁਕੇ ਮਾਰੇ। ਮੰਗਲਵਾਰ ਰਾਤ ਨੂੰ ਹੋਈ ਇਸ ਘਟਨਾ ਤੋਂ ਬਾਅਦ ਬੁਲਢਾਣਾ ਦੇ ਵਿਧਾਇਕ ਗਾਇਕਵਾੜ ਨੇ ਕਿਹਾ ਕਿ ਉਨ੍ਹਾਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਮਾੜੀ ਸੀ ਅਤੇ ਉਹ ਮਹਾਰਾਸ਼ਟਰ ਵਿਧਾਨ ਸਭਾ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਉਠਾਉਣਗੇ।
ਇਹ ਵੀ ਪੜ੍ਹੋ - ਕਿਹੋ ਜਿਹੀ ਮਾਂ! 45 ਦਿਨਾਂ ਦੇ ਜਵਾਕ ਨੂੰ ਉਬਲਦੇ ਪਾਣੀ 'ਚ ਪਾ ਕਰ 'ਤਾ ਕਤਲ, ਕੰਬ ਗਿਆ ਪੂਰਾ ਇਲਾਕਾ
ਦੱਸ ਦੇਈਏ ਕਿ ਇਹ ਘਟਨਾ 'ਆਕਾਸ਼ਵਾਣੀ ਐਮਐਲਏ' ਹੋਸਟਲ ਵਿੱਚ ਵਾਪਰੀ ਸੀ ਅਤੇ ਇਸਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਵਾਇਰਲ ਹੋ ਰਹੀ ਵੀਡੀਓ ਵਿੱਚ ਵਿਧਾਇਕ ਸੰਜੇ ਗਾਇਕਵਾੜ ਕੰਟੀਨ ਸੰਚਾਲਕ ਨੂੰ ਝਿੜਕਦੇ ਹੋਏ ਬਿੱਲ ਦਾ ਭੁਗਤਾਨ ਕਰਨ ਤੋਂ ਇਨਕਾਰ ਕਰਦੇ ਹਨ ਅਤੇ 'ਬਿਲਿੰਗ ਕਾਊਂਟਰ' 'ਤੇ ਬੈਠੇ ਕਰਮਚਾਰੀ ਨੂੰ ਥੱਪੜ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਗਾਇਕਵਾੜ ਨੇ ਦੱਸਿਆ, "ਮੈਂ ਦੋ-ਤਿੰਨ ਵਾਰ ਪਹਿਲਾਂ ਵੀ ਖਾਣੇ ਦੀ ਖ਼ਰਾਬ ਗੁਣਵੱਤਾ ਬਾਰੇ ਸ਼ਿਕਾਇਤ ਕੀਤੀ ਸੀ। ਪਰ ਇਸ ਵਾਰ ਖਾਣਾ ਬਿਲਕੁਲ ਮਾੜਾ ਸੀ। ਮੈਂ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਇਸ ਮੁੱਦੇ ਨੂੰ ਜ਼ਰੂਰ ਉਠਾਵਾਂਗਾ।"
ਇਹ ਵੀ ਪੜ੍ਹੋ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਜਾਂ...
VIP कल्चर पद में होता है, उस पोजीशन में होता है शायद । लोग सिर्फ बदलते रहते है । विधायक को लगता है कि कैंटीन वाले गरीब को मारना उसका अधिकार है क्योंकि कैंटीन में खाना खराब मिला । शिवसेना विधायक संजय गायकवाड़ पिटाई करते हुए । pic.twitter.com/duMd6Z0tbd
— Sahil Joshi (@sahiljoshii) July 9, 2025
ਸੂਤਰਾਂ ਅਨੁਸਾਰ ਮੰਗਲਵਾਰ ਰਾਤ ਨੂੰ ਗਾਇਕਵਾੜ ਨੇ ਵਿਧਾਇਕ ਹੋਸਟਲ ਦੀ ਕੰਟੀਨ ਤੋਂ ਖਾਣਾ ਮੰਗਵਾਇਆ ਸੀ। ਜਦੋਂ ਦਾਲ ਅਤੇ ਚੌਲ ਉਨ੍ਹਾਂ ਦੇ ਕਮਰੇ ਵਿੱਚ ਪਹੁੰਚੇ ਤਾਂ ਉਹ ਬਾਸੀ ਅਤੇ ਬਦਬੂਦਾਰ ਪਾਏ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਨਾਰਾਜ਼ ਹੋ ਕੇ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਸ਼ਿਵ ਸੈਨਾ ਦੇ ਵਿਧਾਇਕ ਗਾਇਕਵਾੜ ਸਿੱਧੇ ਕੰਟੀਨ ਵਿੱਚ ਗਏ ਅਤੇ ਉੱਥੇ ਮੈਨੇਜਰ ਨਾਲ ਤਿੱਖੀ ਬਹਿਸ ਕੀਤੀ। ਚਸ਼ਮਦੀਦਾਂ ਦੇ ਅਨੁਸਾਰ, ਵਿਧਾਇਕ ਖਾਣੇ ਦੀ ਗੁਣਵੱਤਾ ਕਾਰਨ ਬਹੁਤ ਗੁੱਸੇ ਵਿੱਚ ਸਨ। ਇਸ ਦੌਰਾਨ ਉਹਨਾਂ ਨੇ ਉੱਥੇ ਮੌਜੂਦ ਹੋਰ ਲੋਕਾਂ ਨੂੰ ਵੀ ਇਸ ਖਾਣੇ ਦਾ ਬਿੱਲ ਨਾ ਦੇਣ ਲਈ ਕਿਹਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਿੱਖਿਆ ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ਭਿਆਨਕ ਹਾਦਸੇ ਦਾ ਸ਼ਿਕਾਰ, ਦੇਖੋ Live Video
ਇਸ ਮੌਕੇ ਹੋਈ ਤਿੱਖੀ ਬਹਿਸ ਦੌਰਾਨ ਉਹਨਾਂ ਨੇ ਕੰਟੀਨ ਸੰਚਾਲਕ ਨੂੰ ਥੱਪੜ ਮਾਰੇ ਅਤੇ ਨਾਲ ਹੀ ਘਸੁੰਨ ਮੁੱਕੇ ਵੀ ਮਾਰੇ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਗਾਇਕਵਾੜ ਪਹਿਲਾਂ ਵੀ ਆਪਣੇ ਬਿਆਨਾਂ ਲਈ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਉਹਨਾਂ ਨੇ ਪਿਛਲੇ ਸਾਲ ਸਤੰਬਰ ਵਿੱਚ ਕਿਹਾ ਸੀ ਕਿ ਉਹ ਰਾਖਵਾਂਕਰਨ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਟਿੱਪਣੀ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਜੀਭ ਕੱਟਣ ਵਾਲੇ ਨੂੰ 11 ਲੱਖ ਰੁਪਏ ਇਨਾਮ ਦੇਵੇਗਾ। ਇਸ ਬਿਆਨ ਤੋਂ ਬਾਅਦ ਵਿੱਚ ਬੁਲਢਾਣਾ ਪੁਲਸ ਨੇ ਉਹਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ - ਬੁਆਏਫ੍ਰੈਂਡ ਨਾਲ ਹੋਟਲ ਪੁੱਜੀ MSc student, ਬੁੱਕ ਕਰਵਾਇਆ ਕਮਰਾ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8