ਜੰਗ ਤੋਂ ਬਚਣ ਲਈ ਹੱਟਾ ਬਾਰਡਰ ਰਾਹੀਂ ਓਮਾਨ ਜਾਣ ਲੱਗੇ ਦੁਬਈ ਦੇ ਲੋਕ ! ਵਾਇਰਲ ਵੀਡੀਓ ਨੇ ਛੇੜੀ ਨਵੀਂ ਚਰਚਾ
Saturday, Mar 14, 2026 - 12:49 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਫਿਲਹਾਲ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਜੰਗ ਕਾਰਨ ਹੁਣ ਤੱਕ ਜਿੱਥੇ ਹਜ਼ਾਰਾਂ ਲੋਕ ਜਾਨ ਗੁਆ ਚੁੱਕੇ ਹਨ, ਉੱਥੇ ਹੀ ਅਰਬਾਂ-ਖਰਬਾਂ ਦਾ ਨੁਕਸਾਨ ਵੀ ਝੱਲਣਾ ਪਿਆ ਹੈ। ਇਸ ਜੰਗ ਦਾ ਸਭ ਤੋਂ ਵੱਧ ਅਸਰ ਅਰਬ ਦੇਸ਼ਾਂ 'ਤੇ ਦੇਖਿਆ ਗਿਆ ਹੈ, ਜਿੱਥੇ ਲੱਖਾਂ ਲੋਕ ਬੰਬਾਂ ਦੇ ਸਾਏ ਹੇਠ ਸਮਾਂ ਗੁਜ਼ਾਰ ਰਹੇ ਹਨ।
ਇਸ ਜੰਗ ਦਾ ਅਸਰ ਸਿਰਫ਼ ਇਸ ਖੇਤਰ ਤੱਕ ਹੀ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆ ਇਸ ਦਾ ਸੇਕ ਝੱਲ ਰਹੀ ਹੈ। ਇਸ ਜੰਗ ਕਾਰਨ ਜਿੱਥੇ ਦੁਨੀਆ ਭਰ 'ਚ ਤੇਲ ਤੇ ਗੈਸ ਦੀ ਕਿੱਲਤ ਆ ਗਈ ਹੈ, ਉੱਥੇ ਹੀ ਇਨ੍ਹਾਂ ਦੀਆਂ ਕੀਮਤਾਂ ਵੀ ਅਸਮਾਨ ਛੂਹਣ ਲੱਗੀਆਂ ਹਨ।
المركز الحدودي حتا عمان
الدخول إلى السلطنة pic.twitter.com/3o1gyr5ziM
— بنت السلاطين 🇴🇲 (@bintalnoor29) March 12, 2026
ਇਸੇ ਦੌਰਾਨ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜੰਗ ਦੇ ਕਾਰਨ ਦੁਬਈ ਦੇ ਲੋਕ ਆਪਣੀ ਜਾਨ ਬਚਾਉਣ ਲਈ ਵੱਡੀ ਗਿਣਤੀ 'ਚ ਦੁਬਈ ਤੋਂ ਹੱਟਾ ਬਾਰਡਰ ਰਾਹੀਂ ਓਮਾਨ ਵੱਲ ਜਾ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ 'ਚ ਕਈ ਗੱਡੀਆਂ ਹੱਟਾ ਬਾਰਡਰ ਤੋਂ ਗੁਜ਼ਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ, ਜਿਸ ਮਗਰੋਂ ਅੰਦਾਜ਼ੇ ਲਗਾਏ ਜਾਣ ਲੱਗੇ ਹਨ ਕਿ ਇਹ ਲੋਕ ਜੰਗ ਤੋਂ ਸੁਰੱਖਿਅਤ ਬਚਣ ਲਈ ਓਮਾਨ ਵੱਲ ਜਾ ਰਹੇ ਹਨ।
ਹਾਲਾਂਕਿ ਕਈ ਰਿਪੋਰਟਾਂ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਮਾਈਗ੍ਰੇਸ਼ਨ ਨਹੀਂ ਹੈ। ਦੁਬਈ ਦੇ ਲੋਕ ਵੀਕੈਂਡ ਦੌਰਾਨ ਹੱਟਾ ਵੱਲ ਅਕਸਰ ਜਾਂਦੇ ਹਨ ਤੇ ਇਸ ਰੂਟ 'ਤੇ ਗੱਡੀਆਂ ਦੀ ਭੀੜ ਵੀ ਅਕਸਰ ਦੇਖੀ ਜਾਂਦੀ ਹੈ, ਜਿਸ ਮਗਰੋਂ ਇਹ ਵੀ ਚਰਚਾ ਹੈ ਕਿ ਲੋਕ ਦੁਬਈ ਛੱਡ ਕੇ ਓਮਾਨ ਵੱਲ ਨਹੀਂ ਜਾ ਰਹੇ, ਸਗੋਂ ਸਿਰਫ਼ ਵੀਕੈਂਡ 'ਚ ਛੁੱਟੀਆਂ ਦਾ ਆਨੰਦ ਲੈਣ ਲਈ ਹੀ ਹੱਟਾ ਵੱਲ ਜਾ ਰਹੇ ਹਨ। ਪਰ ਇਸ ਵੀਡੀਓ ਦੀ ਅਸਲ ਸੱਚਾਈ ਕੀ ਹੈ, ਇਸ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ।
ਇਹ ਵੀ ਪੜ੍ਹੋ- ''ਸਰੰਡਰ ਕਰ ਦਿਓ ਤੇ ਆਪਣਾ ਬਚਿਆ-ਖੁਚਿਆ ਦੇਸ਼..!'', ਟਰੰਪ ਨੇ ਇਰਾਨ ਨੂੰ ਦੇ'ਤੀ Last Warning
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
