ਈਰਾਨ ''ਚ ਕੈਦ ਕਰੂ ਮੈਂਬਰਾਂ ਨੂੰ ਛੁਡਾਉਣ ਲਈ ਬ੍ਰਿਟਿਸ਼ ਜਹਾਜ਼ ਮਾਲਕ ਦੀ ਮੋਦੀ ਨੂੰ ਅਪੀਲ

Sunday, Aug 11, 2019 - 11:24 AM (IST)

ਈਰਾਨ ''ਚ ਕੈਦ ਕਰੂ ਮੈਂਬਰਾਂ ਨੂੰ ਛੁਡਾਉਣ ਲਈ ਬ੍ਰਿਟਿਸ਼ ਜਹਾਜ਼ ਮਾਲਕ ਦੀ ਮੋਦੀ ਨੂੰ ਅਪੀਲ

ਲੰਡਨ— ਬ੍ਰਿਟਿਸ਼ ਸਮੁੰਦਰੀ ਜਹਾਜ਼ 'ਸਟੇਨਾ ਇਮਪੇਰੋ' ਦੇ ਮਾਲਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਈਰਾਨ ਦੇ ਕਬਜ਼ੇ 'ਚੋਂ ਜਹਾਜ਼ ਅਤੇ ਉਸ 'ਚ ਸਵਾਰ 23 ਕਰੂ ਮੈਂਬਰਾਂ ਨੂੰ ਛੁਡਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਮੋਦੀ ਨੂੰ ਕਿਹਾ ਕਿ ਇਸ ਮਾਮਲੇ 'ਚ ਦਖਲ ਦੇਣ ਅਤੇ ਜਲਦੀ ਹੀ ਕਰੂ ਮੈਂਬਰਾਂ ਨੂੰ ਰਿਹਾਅ ਕਰਵਾਉਣ ਲਈ ਗੱਲ ਕਰਨ। ਇਸ ਤੇਲ ਜਹਾਜ਼ ਨੂੰ ਈਰਾਨ ਦੇ ਫੌਜੀਆਂ ਨੇ 19 ਜੁਲਾਈ ਨੂੰ ਜ਼ਬਤ ਕਰ ਲਿਆ ਸੀ। ਈਰਾਨ ਵਲੋਂ ਕੈਦੀ ਬਣਾਏ ਲੋਕਾਂ 'ਚ 18 ਭਾਰਤੀ ਸ਼ਾਮਲ ਹਨ। ਬਾਕੀ 5 ਲੋਕ ਰੂਸ, ਫਿਲਪੀਨਜ਼ ਅਤੇ ਲਾਤਵੀਆ ਦੇ ਹਨ। 
ਸ਼ਿਪਿੰਗ ਕੰਪਨੀ ਸਟੇਨਾ ਬਲਕ ਦੇ ਸੀ. ਈ. ਓ. ਅਤੇ ਮੁਖੀ ਐਰਿਕ ਹਾਨੇਲ ਮਦਦ ਲਈ ਮੋਦੀ ਨੂੰ ਪੱਤਰ ਲਿਖਿਆ ਹੈ। ਇਸ 'ਚ ਉਨ੍ਹਾਂ ਨੇ ਕਿਹਾ ਕਿ ਹਾਰਮੁਜ ਸਟ੍ਰੇਟ ਨਾਲ ਹੋ ਕੇ ਜਾ ਰਹੇ ਇਕ ਜਹਾਜ਼ ਨੂੰ ਈਰਾਨੀ ਫੌਜੀਆਂ ਨੇ ਜ਼ਬਤ ਕਰ ਲਿਆ ਸੀ। ਫਿਲਹਾਲ, ਉਸ ਦੇ ਕਰੂ ਮੈਂਬਰਾਂ ਬਿਨਾਂ ਕਿਸੇ ਕਾਰਨ ਬੰਦਰ ਅੱਬਾਸ 'ਚ ਕੈਦ ਹਨ। ਇਸ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਵੀ ਕਾਫੀ ਪ੍ਰੇਸ਼ਾਨ ਹਨ। ਜਹਾਜ਼ 'ਚ ਸਵਾਰ ਸਾਡੇ ਸਾਰੇ ਕਰਮਚਾਰੀ ਬਹਾਦਰ ਹਨ। 
 

ਈਰਾਨ ਸਾਨੂੰ ਆਪਣਾ ਪੱਖ ਰੱਖਣ ਨਹੀਂ ਦੇ ਰਿਹਾ : ਜਹਾਜ਼ ਮਾਲਕ 
ਹਾਨੇਲ ਨੇ ਕਿਹਾ ਕਿ ਸਾਡੀ ਕੰਪਨੀ ਅਤੇ ਕਰੂ ਅਨੁਸ਼ਾਸਨ ਦਾ ਪਾਲਣ ਕਰ ਰਹੇ ਹਨ। ਕੋਈ ਕੌਮਾਂਤਰੀ ਨਿਯਮ ਨਹੀਂ ਤੋੜਿਆ। ਕਈ ਵਾਰ ਈਰਾਨ ਤੋਂ ਜਹਾਜ਼ ਤਕ ਪੁੱਜਣ ਦੀ ਇਜਾਜ਼ਤ ਮੰਗੀ ਗਈ ਪਰ ਉਹ ਸਾਨੂੰ ਆਪਣੀ ਗੱਲ ਰੱਖਣ ਨਹੀਂ ਦੇ ਰਿਹਾ। ਉਨ੍ਹਾਂ  ਕਿਹਾ ਕਿ ਜਹਾਜ਼ ਕਿਸੇ ਵੀ ਜ਼ਮੀਨੀ ਰਾਜਨੀਤਕ ਮਾਮਲਿਆਂ 'ਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਅਜਿਹਾ ਕੋਈ ਉਦੇਸ਼ ਸੀ। 
 

ਪਹਿਲਾਂ ਬ੍ਰਿਟੇਨ ਨੇ ਈਰਾਨੀ ਜਹਾਜ਼ ਨੂੰ ਕੀਤਾ ਸੀ ਜ਼ਬਤ—
ਕੁੱਝ ਦਿਨ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਤਹਿਰਾਨ 'ਚ ਭਾਰਤੀ ਦੂਤਾਘਰ ਨਾਲ ਜਹਾਜ਼ 'ਤੇ ਸਵਾਰ ਸਾਰੇ ਕਰਮਚਾਰੀਆਂ ਦੀ ਰਿਹਾਈ ਨਿਸ਼ਚਿਤ ਕਰਨ ਲਈ ਈਰਾਨੀ ਅਧਿਕਾਰੀਆਂ ਨਾਲ ਸੰਪਰਕ ਬਣਾਏ ਰੱਖਣ ਨੂੰ ਕਿਹਾ ਸੀ। ਜਿਬ੍ਰਾਲਟਰ ਸਟ੍ਰੈਟ 'ਚ ਬ੍ਰਿਟੇਨ ਨੇ ਉਨ੍ਹਾਂ ਦੇ ਇਕ ਤੇਲ ਟੈਂਕਰ ਗ੍ਰੇਸ 1 ਨੂੰ ਜ਼ਬਤ ਕਰ ਲਿਆ ਸੀ। ਇਸ ਦੇ ਬਾਅਦ ਈਰਾਨ ਨੇ 'ਸਟੇਨਾ ਇੰਪੇਰੋ ਜਹਾਜ਼' ਨੂੰ 19 ਜੁਲਾਈ ਨੂੰ ਕਬਜ਼ੇ 'ਚ ਲਿਆ ਸੀ।


Related News