ਝਾਰਖੰਡ ਤੋਂ ਪੱਛਮੀ ਬੰਗਾਲ ਜਾ ਰਿਹਾ ਕਾਰਗੋ ਜਹਾਜ਼ ਨਦੀ 'ਚ ਪਲਟਿਆ, 8 ਟਰੱਕ ਡੁੱਬੇ, 2 ਲੋਕ ਲਾਪਤਾ

11/24/2020 1:21:20 AM

ਰਾਂਚੀ - ਝਾਰਖੰਡ ਦੇ ਸਾਹਿਬਗੰਜ ਦੇ ਰਾਜ ਮਹਿਲ ਤੋਂ ਪੱਛਮੀ ਬੰਗਾਲ ਦੇ ਮਾਲਦਾ ਵਿਚਾਲੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਫੇਰੀ ਘਾਟ 'ਚ ਚੱਲ ਰਿਹਾ ਕਾਰਗੋ ਜਹਾਜ਼ ਡੁੱਬ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ 8 ਲੋਕ ਲਾਪਤਾ ਹਨ ਅਤੇ ਜਹਾਜ਼ 'ਤੇ ਪੱਥਰ ਨਾਲ ਭਰੇ 8 ਟਰੱਕ ਸਨ ਉਹ ਵੀ ਗੰਗਾ ਨਦੀ 'ਚ ਡੁੱਬ ਗਏ ਹਨ। ਬਟਾਅ ਮੁਹਿੰਮ ਦੌਰਾਨ 6 ਲੋਕਾਂ ਨੂੰ ਬਚਾ ਲਿਆ ਗਿਆ ਹੈ, 2 ਲੋਕ ਅਜੇ ਵੀ ਲਾਪਤਾ ਹਨ। ਗੋਤਾਖੋਰਾਂ ਦੀ ਟੀਮ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।
ਕੋਰੋਨਾ ਦਾ ਅਸਰ: ਇਸ ਸੂਬੇ 'ਚ ਦਸੰਬਰ 'ਚ ਨਹੀਂ ਖੁੱਲ੍ਹਣਗੇ ਸਕੂਲ

ਜਾਣਕਾਰੀ ਮੁਤਾਬਕ ਮਾਲਦਾ ਦੇ ਡੀ.ਐੱਮ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੰਗਾ ਨਦੀ 'ਚ ਜਹਾਜ਼ ਪਲਟਣ ਦੇ ਹਾਦਸੇ 'ਚ 8 ਲੋਕ ਲਾਪਤਾ ਹੋ ਗਏ ਸਨ। ਸਰਚ ਆਪਰੇਸ਼ਨ ਚਲਾ ਕੇ 6 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ। ਅਜੇ ਵੀ 2 ਲੋਕ ਲਾਪਤਾ ਹਨ। ਖ਼ਬਰ ਲਿਖੇ ਜਾਣ ਤੱਕ ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਰਾਜ ਮਹਿਲ ਤੋਂ ਪੱਛਮੀ ਬੰਗਾਲ ਦੇ ਮਾਨਿਕਚਕ ਤੱਕ ਚੱਲਣ ਵਾਲਾ ਪਾਣੀ ਦਾ ਜਹਾਜ਼ ਸੋਮਵਾਰ ਸ਼ਾਮ ਲੋਡਿੰਗ ਦੌਰਾਨ ਪਲਟ ਗਿਆ, ਜਿਸ 'ਚ ਕਈ ਵਿਅਕਤੀ ਸਮੇਤ ਕਈ ਗੱਡੀਆਂ ਵੀ ਪਾਣੀ ਦੇ ਅੰਦਰ ਚੱਲੀਆਂ ਗਈਆਂ। ਜਾਣਕਾਰੀ ਮੁਤਾਬਕ, 8 ਗੱਡੀਆਂ ਦੇ ਇੱਕ ਪਾਸੇ ਭਾਰ ਹੋਣ ਕਾਰਨ ਜਹਾਜ਼ ਪਲਟ ਗਿਆ।


Inder Prajapati

Content Editor

Related News