ਸ਼ਿਮਲਾ ਗੈਂਗਰੇਪ ਮਾਮਲਾ : ਦੋਸ਼ੀ ਕਰਨਲ 3 ਦਿਨ ਦੀ ਪੁਲਸ ਰਿਮਾਂਡ 'ਤੇ

Friday, Nov 24, 2017 - 11:28 AM (IST)

ਸ਼ਿਮਲਾ ਗੈਂਗਰੇਪ ਮਾਮਲਾ : ਦੋਸ਼ੀ ਕਰਨਲ 3 ਦਿਨ ਦੀ ਪੁਲਸ ਰਿਮਾਂਡ 'ਤੇ

ਸ਼ਿਮਲਾ(ਵਿਕਾਸ/ਰਾਜੀਵ)— ਸ਼ਿਮਲਾ 'ਚ ਲੈਫਟੀਨੈਂਟ ਕਰਨਲ ਦੀ ਬੇਟੀ ਨਾਲ ਗੈਂਗਰੇਪ ਮਾਮਲੇ 'ਚ ਦੋਸ਼ੀ ਕਰਨਲ ਨੂੰ ਵੀਰਵਾਰ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਦੋਸ਼ੀ ਨੂੰ ਕੋਰਟ ਨੇ 3 ਦਿਨ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਇਸ ਮਾਮਲਾ 'ਚ 25 ਨਵੰਬਰ ਨੂੰ ਦੋਸ਼ੀ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਇਹ ਮਾਮਲਾ ਅਰਸ਼ੀ ਸ਼ਰਮਾ ਸਿਵਲ ਜੱਜ ਦੀ ਅਦਾਲਤ 'ਚ ਲੱਗਿਆ ਸੀ। ਅੱਜ ਕੋਰਟ ਜਾਣ ਤੋਂ ਪਹਿਲਾਂ ਦੋਸ਼ੀ ਕਰਨਲ ਦੀ ਸਖ਼ਤ ਸੁਰੱਖਿਆ ਵਿਚਕਾਰ ਮੈਡੀਕਲ ਵੀ ਹੋਇਆ ਸੀ। ਮੈਡੀਕਲ ਸ਼ਿਮਲਾ ਦੇ ਦੀਨਦਿਆਲ ਉਪਾਧਿਆਇ (ਡੀ.ਡੀ.ਯੂ.) ਹਸਪਤਾਲ  'ਚ ਹੋਇਆ ਸੀ। ਇੰਨਾ ਹੀ ਇਸ ਮਾਮਲੇ 'ਚ ਡੀ. ਜੀ. ਪੀ. ਸੋਮੇਸ਼ ਗੋਇਲ ਨੇ ਬਿਆਨ ਦਿੱਤਾ ਸੀ ਕਿ ਇਸ 'ਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

PunjabKesari

ਪੂਰਾ ਮਾਮਲਾ
19 ਨਵੰਬਰ ਨੂੰ ਦੋਸ਼ੀ ਕਰਨਲ ਨੇ ਪੀੜਤਾਂ ਦੇ ਪਿਤਾ ਆਰਮੀ ਅਫ਼ਸਰ ਨੂੰ ਗੇਯਟੀ ਥੀਏਟਰ 'ਚ ਹੋਣ ਵਾਲੇ ਪ੍ਰੋਗਰਾਮ 'ਚ ਸੱਦਾ ਦਿੱਤਾ ਸੀ। ਪ੍ਰੋਗਰਾਮ ਤੋਂ ਬਾਅਦ ਡੀਨਰ ਕੀਤਾ ਗਿਆ। ਜਿਥੇ ਦੋਸ਼ੀ ਕਰਨਲ ਨੇ ਪੀੜਤਾ ਨੂੰ ਕਿਹਾ ਕਿ ਉਹ ਉਸ ਨੂੰ ਮੁੰਬਈ 'ਚ ਆਪਣੀ ਬੇਟੀ ਕੋਲ ਮਾਡਲਿੰਗ ਲਈ ਭੇਜਣਾ ਚਾਹੁੰਦਾ ਹੈ। ਇਸ ਦੌਰਾਨ ਉਸ ਨੇ ਲੜਕੀ ਦਾ ਮੋਬਾਇਲ ਨੰਬਰ ਲੈ ਲਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਕਰਨਲ ਦੀ ਫੋਨ 'ਤੇ ਪੀੜਤਾ ਨਾਲ ਮਾਡਲਿੰਗ ਬਾਰੇ ਗੱਲਬਾਤ ਹੋਈ। ਪੀੜਤਾ ਅਨੁਸਾਰ ਕਰਨਲ ਨੇ ਪੀੜਤਾ ਨੂੰ ਫੋਨ ਕਰਕੇ ਤਸਵੀਰਾਂ ਭੇਜਣ ਨੂੰ ਕਿਹਾ। ਪੀੜਤਾ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਬੇਟੀ ਨੂੰ ਮੁੰਬਈ ਤਸਵੀਰ ਭੇਜੇਗਾ। ਸ਼ਿਕਾਇਤ ਕਰਤਾ ਅਨੁਸਾਰ, 20 ਨਵੰਬਰ ਨੂੰ ਕਰਨਲ ਦਾ ਫੋਨ ਆਇਆ ਅਤੇ ਉਸ ਨੇ ਉਸ ਨੂੰ ਦੱਸਿਆ ਕਿ ਉਸ ਦੇ ਘਰ 'ਚ ਕੋਰਿਓਗ੍ਰਾਫਰ ਅਤੇ ਮਾਡਲਿੰਗ ਦੇ ਡਾਇਰੈਕਟਰ ਆਏ ਹਨ। ਉਨ੍ਹਾਂ ਨਾਲ ਗੱਲਬਾਤ ਕਰਨ ਦੇ ਬਹਾਨੇ ਨਾਲ ਉਸ ਨੂੰ ਲੱਕੜ ਬਾਜ਼ਾਰ ਬੁਲਾਇਆ ਗਿਆ ਅਤੇ ਨਾਲ ਹੀ ਕਿਹਾ ਕਿ ਉਹ ਉਨ੍ਹਾਂ ਦੀ ਅੰਟੀ ਅਤੇ ਨੌਕਰਾਨੀ ਵੀ ਹੈ। ਇਸ ਤੋਂ ਬਾਅਦ ਪੀੜਤਾ ਲੱਕੜ ਬਾਜ਼ਾਰ ਪਹੁੰਚੀ ਅਤੇ ਉੱਥੇ ਦੋਸ਼ੀ ਦੇ ਘਰ ਗਈ।

ਕਰਨਲ 'ਤੇ ਆਰਮੀ ਅਫਸਰ ਦੀ ਬੇਟੀ ਨਾਲ ਗੈਂਗਰੇਪ ਦੋਸ਼
ਪੀੜਤਾਂ ਦਾ ਦੋਸ਼ ਹੈ ਕਿ ਘਰ ਪਹੁੰਚਣ 'ਤੇ ਦੋਸ਼ੀ ਕਰਨਲ ਨੇ ਦਰਵਾਜੇ ਨੂੰ ਬੰਦ ਕਰ ਦਿੱਤਾ। ਇਸ ਦੌਰਾਨ ਲੜਕੀ ਨੂੰ ਜ਼ਬਰਦਸਤੀ ਸ਼ਰਾਬ ਪਲਾਈ ਗਈ। ਪੀੜਤਾ ਨੇ ਦੱਸਿਆ ਕਿ ਇਸ ਦੌਰਾਨ ਇਕ ਹੋਰ ਵਿਅਕਤੀ ਬਾਥਰੂਮ ਤੋਂ ਨਿਕਲਿਆ ਅਤੇ ਉਸ ਨੇ ਉਸ ਨੂੰ ਜ਼ੋਰ ਦੀ ਫੜ੍ਹ ਲਿਆ ਅਤੇ ਦੋਸ਼ੀ ਕਰਨਲ ਨੇ ਉਸ ਨਾਲ ਗੈਂਗਰੇਪ ਕੀਤਾ। ਇਸ ਦੌਰਾਨ ਉਹ ਬੇਹੋਸ਼ ਹੋ ਗਈ। ਪੀੜਤਾ ਨੂੰ ਕਈ ਘੰਟਿਆਂ ਬਾਅਦ ਜਦੋਂ ਹੋਸ਼ ਆਈ ਤਾਂ ਉਸ ਨੂੰ ਲੱਗਿਆ ਕਿ ਉਸ ਨਾਲ ਕੁਝ ਗਲਤ ਕੀਤਾ ਗਿਆ ਹੈ। ਪੀੜਤਾ ਨੇ ਇਸ ਬਾਰੇ 'ਚ ਪੁਲਸ ਥਾਣਾ ਸਦਰ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 'ਕੋਟਖਾਈ ਗੁੜੀਆ ਮਰਡਰ ਅਤੇ ਹੱਤਿਆ' ਮਾਮਲੇ ਦੀ ਗੁੱਥੀ ਅਜੇ ਸੁਲਝੀ ਵੀ ਨਹੀਂ ਹੈ ਕਿ ਫਿਰ ਤੋਂ ਸ਼ਿਮਲਾ 'ਚ ਇਕ ਹੋਰ ਵੱਡਾ ਘਿਣੌਨਾ ਮਾਮਲਾ ਸਾਹਮਣੇ ਆ ਗਿਆ। ਇਸ ਵਾਰ ਤਾਂ ਇਹ ਮਾਮਲਾ ਹਾਈ ਪ੍ਰੋਫਾਇਲ ਹੈ। ਸ਼ਿਮਲਾ 'ਚ ਇਕ ਭਾਰਤੀ ਫੌਜ ਦੇ ਸੇਵਾਰਤ ਕਰਨਲ 'ਤੇ ਆਰਮੀ ਅਫਸਰ ਦੀ 21 ਸਾਲਾਂ ਬੇਟੀ ਨਾਲ ਕਥਿਤ ਤੌਰ 'ਤੇ ਗੈਂਗਰੇਪ ਕਰਨ ਦਾ ਸੰਗੀਨ ਦੋਸ਼ ਹੈ।
ਪਿਤਾ ਦੀ ਨੌਕਰੀ ਖਰਾਬ ਕਰਨ ਦੀ ਦਿੱਤੀ ਧਮਕੀ
ਹੋਸ਼ 'ਚ ਆਉਣ ਤੋਂ ਬਾਅਦ ਲੜਕੀ ਨੰਗੇ ਪੈਰੀ ਭੱਜੀ ਅਤੇ ਕਰਨਲ ਪਿੱਛੇ ਉਸ ਦਾ ਬੈਗ ਅਤੇ ਜੁੱਤੇ ਲੈ ਆਇਆ। ਉਸ ਨੇ ਪੀੜਤਾ ਨੂੰ ਸਖ਼ਤੀ ਨਾਲ ਧਮਕੀ ਦਿੱਤੀ ਕਿ ਜੇਕਰ ਉਸ ਦੇ ਖਿਲਾਫ ਉਸ ਨੇ ਕਿਸੇ ਨੂੰ ਕੁਝ ਵੀ ਕਿਹਾ ਤਾਂ ਉਹ ਉਸ ਦੇ ਪਿਤਾ ਦੀ ਨੌਕਰੀ ਨੂੰ ਖਰਾਬ ਕਰ ਦੇਵੇਗਾ। ਲੜਕੀ ਨੇ ਪਹਿਲਾਂ ਆਪਣੇ ਪਿਤਾ ਨੂੰ ਇਹ ਸੱਚਾਈ ਦੱਸੀ ਅਤੇ ਉਸ ਤੋਂ ਬਾਅਦ ਥਾਣੇ 'ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਸੱਚਾਈ ਸਾਹਮਣੇ ਆਵੇਗੀ।


Related News