ਸ਼ੇਖਰ ਗੁਪਤਾ ਐਡੀਟਰਜ਼ ਗਿਲਡ ਆਫ ਇੰਡੀਆ ਦੇ ਨਵੇਂ ਮੁਖੀ ਚੁਣੇ ਗਏ

Sunday, Apr 15, 2018 - 04:50 AM (IST)

ਸ਼ੇਖਰ ਗੁਪਤਾ ਐਡੀਟਰਜ਼ ਗਿਲਡ ਆਫ ਇੰਡੀਆ ਦੇ ਨਵੇਂ ਮੁਖੀ ਚੁਣੇ ਗਏ

ਨਵੀਂ ਦਿੱਲੀ - ਐਡੀਟਰਜ਼ ਗਿਲਡ ਆਫ ਇੰਡੀਆ ਨੇ ਸ਼ਨੀਵਾਰ ਇਥੇ ਆਪਣੀ ਸਾਲਾਨਾ ਜਨਰਲ ਮੀਟਿੰਗ ਵਿਚ ਨਿਊਜ਼ ਪੋਰਟਲ 'ਦਿ ਪ੍ਰਿੰਟ' ਦੇ ਸੰਸਥਾਪਕ ਅਤੇ ਐਡੀਟਰ-ਇਨ-ਚੀਫ ਸ਼ੇਖਰ ਗੁਪਤਾ ਨੂੰ ਸਰਵ ਸੰਮਤੀ ਨਾਲ ਆਪਣਾ ਨਵਾਂ ਮੁਖੀ ਚੁਣ ਲਿਆ।
ਗਿਲਡ ਨੇ ਇਕ ਬਿਆਨ ਵਿਚ ਕਿਹਾ ਕਿ 'ਬਿਜ਼ਨੈੱਸ ਸਟੈਂਡਰਡ' ਦੇ ਐਡੀਟੋਰੀਅਲ ਡਾਇਰੈਕਟਰ ਏ. ਕੇ. ਭੱਟਾਚਾਰੀਆ ਨੂੰ ਜਨਰਲ ਸਕੱਤਰ ਅਤੇ ਟੈਲੀਵਿਜ਼ਨ ਚੈਨਲ ਨਿਊਜ਼ ਐਕਸ ਦੀ  ਸੰਪਾਦਕ (ਨਿਊ ਅਫੇਅਰਜ਼) ਸ਼ੀਲਾ ਭੱਟ ਨੂੰ ਕੈਸ਼ੀਅਰ ਚੁਣਿਆ ਗਿਆ। ਇਸ ਵਿਚ ਕਿਹਾ ਗਿਆ ਹੈ, ''ਗਿਲਡ ਦੀ ਜਨਰਲ ਮੀਟਿੰਗ ਵਿਚ ਅਹੁਦਾ ਛੱਡ ਰਹੇ ਅਹੁਦੇਦਾਰਾਂ ਦੀ ਸ਼ਲਾਘਾ ਕੀਤੀ ਗਈ। ਇਸ ਵਿਚ ਮੁਖੀ ਰਾਜ ਚੇਂਗੱਪਾ, ਗਰੁੱਪ ਐਡੀਟੋਰੀਅਲ ਡਾਇਰੈਕਟਰ (ਪ੍ਰਕਾਸ਼ਨ) ਇੰਡੀਆ ਟੂਡੇ, ਜਨਰਲ ਸਕੱਤਰ ਪ੍ਰਕਾਸ਼ ਦੂਬੇ, ਜੁਆਇੰਟ ਸੰਪਾਦਕ ਦੈਨਿਕ ਭਾਸਕਰ ਅਤੇ ਕੈਸ਼ੀਅਰ   ਕਲਿਆਣੀ ਸ਼ੰਕਰ, ਸੀਨੀਅਰ ਸੰਪਾਦਕ  ਅਤੇ ਕਾਲਮ ਨਵੀਸ ਦੇ ਨਾਂ ਸ਼ਾਮਲ ਹਨ।''


Related News