Sheikh Hasina ਨੇ ਛੱਡਿਆ ਬੰਗਲਾਦੇਸ਼, ਕੰਗਨਾ ਰਣੌਤ ਬੋਲੀ- ਮੁਸਲਿਮ ਦੇਸ਼ਾਂ 'ਚ ਕੋਈ ਸੁਰੱਖਿਅਤ ਨਹੀਂ

Tuesday, Aug 06, 2024 - 11:21 AM (IST)

ਹਿਮਾਚਲ ਪ੍ਰਦੇਸ਼- ਇੰਝ ਲੱਗਦਾ ਹੈ ਜਿਵੇਂ ਬੰਗਲਾਦੇਸ਼ 'ਚ ਭੂਚਾਲ ਆ ਗਿਆ ਹੋਵੇ। ਵਿਦਿਆਰਥੀਆਂ ਦੇ ਭਾਰੀ ਵਿਰੋਧ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਅਤੇ ਆਪਣਾ ਦੇਸ਼ ਛੱਡ ਕੇ ਭਾਰਤ ਆ ਗਈ। ਇਸ ਪੂਰੇ ਮਾਮਲੇ 'ਤੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਦੌਰਾਨ ਸੰਸਦ ਮੈਂਬਰ-ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਸ਼ੇਖ ਹਸੀਨਾ ਦੇ ਬੰਗਲਾਦੇਸ਼ ਛੱਡਣ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਲੰਡਨ ਜਾਣ ਦੀ ਸੰਭਾਵਨਾ ਹੈ। ਪਰ ਭਾਰਤ ਪਹੁੰਚ ਕੇ ਉਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰਣੌਤ ਨੇ ਕਿਹਾ ਕਿ ਉਹ 'ਸਨਮਾਨਿਤ' ਹੈ ਕਿ ਸ਼ੇਖ ਹਸੀਨਾ ਭਾਰਤ ਵਿਚ ਸੁਰੱਖਿਅਤ ਮਹਿਸੂਸ ਕਰ ਰਹੀ ਹੈ।

PunjabKesari

ਕੰਗਨਾ ਨੇ ਆਪਣੀ ਪੋਸਟ 'ਚ ਲੋਕਾਂ ਦੀ ਸੋਚ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪੁੱਛਦੇ ਹਨ ਕਿ ਰਾਮ ਰਾਜ ਕਿਉਂ ਆਵੇ? ਇਸ ਲਈ ਬੰਗਲਾਦੇਸ਼ 'ਚ ਹੋ ਰਹੀ ਹਿੰਸਾ ਉਨ੍ਹਾਂ ਲਈ ਸਹੀ ਜਵਾਬ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- 'ਸਾਡੇ ਆਲੇ-ਦੁਆਲੇ ਦੇ ਸਾਰੇ ਇਸਲਾਮੀ ਗਣਰਾਜਾਂ ਦੀ ਮੂਲ ਭੂਮੀ ਭਾਰਤ ਹੈ। ਸਾਨੂੰ ਮਾਣ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਬੰਗਲਾਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਭਾਰਤ 'ਚ ਸੁਰੱਖਿਅਤ ਮਹਿਸੂਸ ਕਰਦੇ ਹਨ, ਪਰ ਉਹ ਸਾਰੇ ਜੋ ਭਾਰਤ 'ਚ ਰਹਿੰਦੇ ਹਨ ਅਤੇ ਪੁੱਛਦੇ ਰਹਿੰਦੇ ਹਨ ਕਿ ਹਿੰਦੂ ਰਾਸ਼ਟਰ ਕਿਉਂ? ਰਾਮ ਰਾਜ ਕਿਉਂ? ਸਪੱਸ਼ਟ ਹੈ ਕਿ ਕਿਉਂ!!!'ਉਨ੍ਹਾਂ ਅੱਗੇ ਕਿਹਾ- 'ਮੁਸਲਿਮ ਦੇਸ਼ਾਂ 'ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਖੁਦ ਮੁਸਲਮਾਨ ਵੀ ਨਹੀਂ। ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਅਤੇ ਬ੍ਰਿਟੇਨ ਵਿਚ ਜੋ ਵੀ ਹੋ ਰਿਹਾ ਹੈ ਉਹ ਮੰਦਭਾਗਾ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਰਾਮ ਰਾਜ ਵਿੱਚ ਰਹਿ ਰਹੇ ਹਾਂ। ਜੈ ਸ਼੍ਰੀ ਰਾਮ!!' 

PunjabKesari

ਸੋਨਮ ਨੇ ਕੀਤੀ ਨਿੰਦਾ 

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਵੀ ਬੰਗਲਾਦੇਸ਼ 'ਚ ਹਿੰਸਾ ਦੀ ਭਖਦੀ ਅੱਗ 'ਤੇ ਚਿੰਤਾ ਪ੍ਰਗਟਾਈ ਹੈ। ਸੋਨਮ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ- ਇਹ ਭਿਆਨਕ ਹੈ। ਆਓ ਅਸੀਂ ਸਾਰੇ ਬੰਗਲਾਦੇਸ਼ੀ ਲੋਕਾਂ ਲਈ ਪ੍ਰਾਰਥਨਾ ਕਰੀਏ।

ਇਹ ਖ਼ਬਰ ਵੀ ਪੜ੍ਹੋ - ਕਰਨ ਔਜਲਾ ਨੇ ਫੈਨਜ਼ ਦੀ ਡਿਮਾਂਡ 'ਤੇ ਦਿੱਲੀ ਵਿਖੇ ਆਪਣੇ ਤੀਜੇ ਸ਼ੋਅ ਦਾ ਕੀਤਾ ਐਲਾਨ

ਬੰਗਲਾਦੇਸ਼ 'ਚ ਕੀ ਹੋਇਆ?
ਸ਼ੇਖ ਹਸੀਨਾ ਸਰਕਾਰ ਨੇ 1971 'ਚ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਆਜ਼ਾਦੀ ਘੁਲਾਟੀਆਂ ਦੇ ਰਿਸ਼ਤੇਦਾਰਾਂ ਲਈ ਕਈ ਸਿਵਲ ਸੇਵਾਵਾਂ 'ਚ ਰਾਖਵੇਂਕਰਨ ਦਾ ਐਲਾਨ ਕੀਤਾ ਸੀ। ਇਸ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਸੜਕਾਂ  'ਤੇ ਉਤਰ ਆਏ ਸਨ। ਭਾਰੀ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਸਰਕਾਰ ਨੇ ਕੁਝ ਹੱਦ ਤੱਕ ਕੋਟਾ ਵਾਪਸ ਲੈ ਲਿਆ ਸੀ। ਇਸ ਦੇ ਬਾਵਜੂਦ ਵਿਦਿਆਰਥੀਆਂ ਦਾ ਧਰਨਾ ਜਾਰੀ ਰਿਹਾ। ਕਿਉਂਕਿ ਸ਼ੇਖ ਹਸੀਨਾ ਨੇ ਪ੍ਰਦਰਸ਼ਨਾਂ ਤੋਂ ਬਾਅਦ ਵਿਵਸਥਾ ਬਹਾਲ ਕਰਨ ਲਈ ਫੌਜ ਬੁਲਾਈ ਸੀ। ਇਸ ਦੌਰਾਨ ਹੋਈ ਹਿੰਸਾ ਵਿੱਚ ਸੈਂਕੜੇ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਜਿਸ ਕਾਰਨ ਮਾਮਲਾ ਹੋਰ ਭਖ ਗਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਰਹਿਣ ਤੋਂ ਬਾਅਦ ਹਸੀਨਾ ਦੇ ਲੰਡਨ ਜਾਣ ਦੀ ਸੰਭਾਵਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News