ਲਾਰੈਂਸ-ਕਾਲਾ ਰਾਣਾ ਗੈਂਗ ਦਾ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਕੀਤੇ ਕਈ ਖ਼ੁਲਾਸੇ

Saturday, Jan 06, 2024 - 01:45 PM (IST)

ਲਾਰੈਂਸ-ਕਾਲਾ ਰਾਣਾ ਗੈਂਗ ਦਾ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਕੀਤੇ ਕਈ ਖ਼ੁਲਾਸੇ

ਨਵੀਂ ਦਿੱਲੀ- ਦਿੱਲੀ 'ਚ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ-ਕਾਲਾ ਰਾਣਾ ਸਿੰਡੀਕੇਟ ਦੇ ਪ੍ਰਮੁੱਖ ਮੈਂਬਰ ਅਤੇ ਸ਼ਾਰਪਸ਼ੂਟਰ ਨੂੰ ਸ਼ਹਿਰ ਦੇ ਰੋਹਿਣੀ ਇਲਾਕੇ 'ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋ ਅਤਿਆਧੁਨਿਕ ਹਥਿਆਰ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਵਿਸ਼ੇਸ਼ ਸੈੱਲ ਦੇ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮ ਦੀ ਪਛਾਣ ਪ੍ਰਦੀਪ ਸਿੰਘ (18) ਵਾਸੀ ਉਤਰਾਖੰਡ ਵਜੋਂ ਹੋਈ ਹੈ। ਦਿੱਲੀ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਕਬਜ਼ੇ 'ਚੋਂ .32 ਬੋਰ ਦੇ ਦੋ ਅਰਧ-ਆਟੋਮੈਟਿਕ ਪਿਸਤੌਲ ਅਤੇ ਨੌ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ- ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਸਕਾਰਪੀਓ ਸਮੇਤ ਨਹਿਰ 'ਚ ਡਿੱਗੇ ਤਿੰਨ ਭਰਾ

ਇੰਸਟਾਗ੍ਰਾਮ ਰਾਹੀਂ ਹੋਇਆ ਸੀ ਸਿੰਡੀਕੇਟ 'ਚ ਭਰਤੀ

ਅਧਿਕਾਰੀ ਨੇ ਅੱਗੇ ਦੱਸਿਆ ਕਿ ਗੈਂਗਸਟਰ ਵਰਿੰਦਰ ਪ੍ਰਤਾਪ ਉਰਫ ਕਾਲਾ ਰਾਣਾ ਨੇ ਪ੍ਰਦੀਪ ਨੂੰ ਇੰਸਟਾਗ੍ਰਾਮ ਰਾਹੀਂ ਭਰਤੀ ਕੀਤਾ ਅਤੇ ਸਿਗਨਲ ਐਪ 'ਤੇ ਕਰਨਾਲ, ਹਰਿਆਣਾ ਦੇ ਰਹਿਣ ਵਾਲੇ ਭਾਨੂ ਰਾਣਾ ਰਾਹੀਂ ਉਸ ਨਾਲ ਜੁੜਿਆ ਅਤੇ ਉਸ ਨੂੰ ਦਿੱਲੀ ਅਤੇ ਇਸ ਦੇ ਬਾਹਰੀ ਖੇਤਰਾਂ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਤਿਆਰ ਕੀਤਾ। ਪੁਲਸ ਦੇ ਵਿਸ਼ੇਸ਼ ਕਮਿਸ਼ਨਰ (ਸਪੈਸ਼ਲ ਸੈੱਲ) ਐਚ.ਜੀ.ਐਸ. ਧਾਲੀਵਾਲ ਨੇ ਦੱਸਿਆ ਕਿ ਇਕ ਟੀਮ ਨੇ ਸਿੰਡੀਕੇਟ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਹੋਈ ਹੈ ਅਤੇ ਇਸ ਕਾਰਵਾਈ ਦੌਰਾਨ ਪ੍ਰਦੀਪ ਦੀ ਹਰਕਤ ਬਾਰੇ ਵਿਸ਼ੇਸ਼ ਸੂਚਨਾ ਮਿਲੀ ਸੀ। ਧਾਲੀਵਾਲ ਨੇ ਕਿਹਾ ਕਿ ਇਕ ਜਾਲ ਵਿਛਾਇਆ ਗਿਆ ਸੀ ਅਤੇ ਦੋਸ਼ੀ ਪ੍ਰਦੀਪ ਨੂੰ ਫੜ ਲਿਆ ਗਿਆ। 

ਇਹ ਵੀ ਪੜ੍ਹੋ- ਪਿਤਾ ਨਾਲ ਭਰਾ ਨੂੰ ਸਕੂਲ ਛੱਡਣ ਗਈ ਡੇਢ ਸਾਲ ਦੀ ਬੱਚੀ ਨੂੰ ਬੱਸ ਨੇ ਕੁਚਲਿਆ, ਮਿਲੀ ਦਰਦਨਾਕ ਮੌਤ

ਪ੍ਰਦੀਪ ਨੇ ਕੀਤੇ ਕਈ ਖ਼ੁਲਾਸੇ

ਪੁੱਛ-ਗਿੱਛ ਕਰਨ 'ਤੇ ਇਹ ਸਾਹਮਣੇ ਆਇਆ ਕਿ ਪ੍ਰਦੀਪ 2022 'ਚ ਆਪਣੀ ਪੜ੍ਹਾਈ ਛੱਡ ਕੇ ਗੁਰੂਗ੍ਰਾਮ ਆ ਗਿਆ, ਜਿੱਥੇ ਉਹ ਆਪਣੇ ਦੋਸਤ ਨਾਲ ਰਹਿਣ ਲੱਗਾ। ਧਾਲੀਵਾਲ ਨੇ ਕਿਹਾ ਕਿ ਉਹ ਇੰਸਟਾਗ੍ਰਾਮ 'ਤੇ ਗੈਂਗਸਟਰ ਕਾਲਾ ਰਾਣਾ ਦੀਆਂ ਰੀਲਾਂ ਦੇਖਦਾ ਸੀ ਅਤੇ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਤੋਂ ਪ੍ਰੇਰਿਤ ਹੁੰਦਾ ਸੀ। ਅਗਸਤ 2023 'ਚ ਉਸ ਨੇ ਕਾਲਾ ਰਾਣਾ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਨਾ ਸ਼ੁਰੂ ਕੀਤਾ ਅਤੇ ਉਸ ਨੂੰ ਸੰਦੇਸ਼ ਭੇਜੇ ਕਿ ਉਹ ਪ੍ਰਸਿੱਧੀ ਲਈ ਉਸਦੇ ਗੈਂਗ ਵਿਚ ਸ਼ਾਮਲ ਹੋਣ ਲਈ ਤਿਆਰ ਹੈ। 

ਸਤੰਬਰ 2023 ਵਿਚ ਉਸ ਨੇ ਕਾਲਾ ਰਾਣਾ ਦੇ ਨਿਰਦੇਸ਼ 'ਤੇ ਸਿਗਨਲ ਐਪ 'ਚ ਭਾਨੂ ਰਾਣਾ ਨਾਲ ਗੱਲਬਾਤ ਸ਼ੁਰੂ ਕੀਤੀ। 30 ਦਸੰਬਰ 2023 ਨੂੰ ਭਾਨੂੰ ਰਾਣਾ ਨੇ ਉਸ ਨੂੰ ਅਗਲੇ 7-8 ਦਿਨਾਂ 'ਚ ਹੋਰ ਸਾਥੀਆਂ ਨਾਲ ਦਿੱਲੀ ਵਿਚ ਵਾਰਦਾਤ ਕਰਨ ਦਾ ਕੰਮ ਸੌਂਪਿਆ ਪਰ 3 ਜਨਵਰੀ 2024 ਨੂੰ ਉਹ ਗੈਂਗ ਦੇ ਹੋਰ ਮੈਂਬਰਾਂ ਨੂੰ ਮਿਲਣ ਲਈ ਸੈਕਟਰ-23 ਰੋਹਿਣੀ ਆਇਆ ਪਰ ਉਹ ਫੜਿਆ ਗਿਆ।

ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ, 14 ਜਨਵਰੀ ਤੱਕ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਛੁੱਟੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News