ਸ਼ਰਮਨਾਕ! ਅਧਿਆਪਕ ਨੇ ਕੀਤਾ ਵਿਦਿਆਰਥਣ ਨਾਲ ਜਬਰ-ਜ਼ਨਾਹ
Tuesday, Jul 08, 2025 - 09:00 PM (IST)

ਸਿਮਡੇਗਾ, (ਭਾਸ਼ਾ)- ਝਾਰਖੰਡ ਦੇ ਸਿਮਡੇਗਾ ਜ਼ਿਲੇ ’ਚ ਇਕ 9 ਸਾਲਾ ਵਿਦਿਆਰਥਣ ਨਾਲ ਉਸਦੇ ਸਕੂਲ ਦੇ ਅਧਿਆਪਕ ਨੇ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਸਿਮਡੇਗਾ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਮੁਹੰਮਦ ਅਰਸ਼ੀ ਨੇ ਦੱਸਿਆ ਕਿ ਮੁਲਜ਼ਮ ਅਤੇ 2 ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸ. ਪੀ. ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਲੜਕੀ ਦੀ ਮਾਂ ਵੱਲੋਂ ਕੁਰਦੇਗ ਪੁਲਸ ਸਟੇਸ਼ਨ ਵਿਚ ਐੱਫ. ਆਈ. ਆਰ. ਦਰਜ ਕਰਵਾਏ ਜਾਣ ਤੋਂ ਬਾਅਦ ਕੀਤੀਆਂ ਗਈਆਂ।
ਘਟਨਾ ਤੋਂ ਬਾਅਦ ਫਰਾਰ ਹੋਏ ਅਧਿਆਪਕ ਨੇ ਸਥਾਨਕ ਪੰਚਾਇਤ ਰਾਹੀਂ ਪਰਿਵਾਰ ਨੂੰ ਐੱਫ. ਆਈ. ਆਰ. ਦਰਜ ਕਰਨ ਤੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀ। ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਅਧਿਆਪਕ ਤੋਂ ਇਲਾਵਾ, ਅਸੀਂ 2 ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਘਟਨਾ ਨੂੰ ਦੱਬਣ ਲਈ ਗ੍ਰਾਮ ਪੰਚਾਇਤ ਦੀ ਮੀਟਿੰਗ ਸੱਦੀ ਸੀ।