ਮਹਿਲਾ ਦਿਵਸ ਦੇ ਮੌਕੇ ਮਾਸੂਮ ਬੱਚੀ ਨਾਲ ਵਾਪਰੀ ਸ਼ਰਮਨਾਕ ਘਟਨਾ
Thursday, Mar 08, 2018 - 03:13 PM (IST)

ਗੁਰੂਗਰਾਮ — ਸਰਕਾਰ ਅਤੇ ਪੁਲਸ ਪ੍ਰਸ਼ਾਸਨ ਲਗਾਤਾਰ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਪਰ ਅੱਜ ਮਹਿਲਾ ਦਿਵਸ ਦੇ ਮੌਕੇ ਗੁਰੂਗਰਾਮ ਵਿਚ ਇਕ ਛੋਟੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਗਵਾਲ ਪਹਾੜੀ ਦੇ ਸਰਕਾਰੀ ਸਕੂਲ 'ਚ ਜਮਾਤ ਚੌਥੀ ਵਿਚ ਪੜ੍ਹਣ ਵਾਲੀ ਵਿਦਿਆਰਥਣ ਨਾਲ ਗੁਆਂਢ ਵਿਚ ਰਹਿਣ ਵਾਲੇ ਇਕ ਨੌਜਵਾਨ ਲੜਕੇ ਨੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਮਾਮਲਾ ਸਕੂਲ ਦੀ ਅਧਿਆਪਕ ਅਤੇ ਸਕੂਲ ਦੀ ਪ੍ਰਿੰਸੀਪਲ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਥਾਣੇ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਡੀ.ਐੱਲ.ਐੱਫ. -1 ਥਾਣਾ ਪੁਲਸ ਨੇ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।