ਸਾਢੇ 12 ਲੱਖ ਰੁਪਏ ਦੇ ਨਸ਼ੇ ਨਾਲ ਫੜੇ ਗਏ ਤਸਕਰ, ਸਾਥੀਆਂ ਨੂੰ ਛੱਡ ਮੌਕੇ ਤੋਂ ਫ਼ਰਾਰ ਹੋਏ ਸਕੇ ਭਰਾ

Thursday, Aug 21, 2025 - 05:37 PM (IST)

ਸਾਢੇ 12 ਲੱਖ ਰੁਪਏ ਦੇ ਨਸ਼ੇ ਨਾਲ ਫੜੇ ਗਏ ਤਸਕਰ, ਸਾਥੀਆਂ ਨੂੰ ਛੱਡ ਮੌਕੇ ਤੋਂ ਫ਼ਰਾਰ ਹੋਏ ਸਕੇ ਭਰਾ

ਤਪਾ ਮੰਡੀ (ਸ਼ਾਮ,ਗਰਗ)- ਤਪਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਮੁਹਿੰਮ ਤਹਿਤ 250 ਕਿੱਲੋ ਚੂਰਾ ਪੋਸਤ, ਬਲੈਰੋ ਪਿੱਕਅਪ ਗੱਡੀ ਅਤੇ ਕਾਰ ਸਵਿਫਟ ਸਣੇ 4 ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਅਤੇ 2 ਸਕੇ ਭਰਾ ਫਰਾਰ ਹੋਣ ਦੀ ਜਾਣਕਾਰੀ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਵੱਲੋਂ ਪੰਜਾਬ ਨੂੰ ਮਿਲੀ 530 ਕਰੋੜ ਦੀ ਗ੍ਰਾਂਟ 'ਤੇ ਕੈਬਨਿਟ ਮੰਤਰੀ ਦਾ ਵੱਡਾ ਬਿਆਨ

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਪੀ (ਐੱਚ) ਰਾਜੇਸ਼ ਛਿੱਬਰ ਨੇ ਦੱਸਿਆ ਕਿ ਉਪ ਕਪਤਾਨ ਸਬ ਡਵੀਜ਼ਨ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਤਪਾ ਦੇ ਐੱਸ.ਐੱਚ.ਓ. ਸ਼ਰੀਫ਼ ਖਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਦਰਾਜ ਰੋਡ ਸਥਿਤ ਪਟਿਆਲਾ ਹਸਪਤਾਲ ਵਾਲੀ ਗਲੀ ‘ਚ ਬਾਹਰਲੇ ਗੁਆਂਢੀ ਸੂਬਿਆਂ ਵਿੱਚੋਂ ਸਸਤੇ ਭਾਅ ਭੁੱਕੀ ਖਰੀਦ ਕਰਕੇ ਤਪਾ ਇਲਾਕੇ ਅੰਦਰ ਮਹਿੰਗੇ ਭਾਅ ਵੇਚ ਕੇ ਵੱਡਾ ਮੁਨਾਫਾ ਕਮਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਮੋਦੀ ਸਰਕਾਰ ਦੀ ਨਵੀਂ ਸਕੀਮ 'ਚ ਆਉਣਗੇ ਪੰਜਾਬ ਦੇ 100 ਤੋਂ ਵੱਧ ਪਿੰਡ! ਪਾਰਲੀਮੈਂਟ 'ਚ ਦੱਸੇ ਵੇਰਵੇ

ਥਾਣਾ ਮੁੱਖੀ ਸਰੀਫ ਖਾਂ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦਿਆਂ ਲਵਪ੍ਰੀਤ ਲਵੀ ਅਤੇ ਕੁਲਦੀਪ ਕੀਪਾ, ਸੁਖਬੀਰ ਸਿੰਘ ਅਤੇ ਲਖਵੀਰ ਸਿੰਘ 250 ਕਿਲੋ ਭੁੱਕੀ ਸਣੇ ਕਾਬੂ ਕਰ ਲਿਆ ਪਰ, ਇਸ ਗਿਰੋਹ ਦੇ ਮੁਖੀ ਸੁਖਵੀਰ ਸਿੰਘ ਅਤੇ ਲਖਵੀਰ ਸਿੰਘ ਜੋ ਆਪਸ ‘ਚ ਸਗੇ ਭਰਾ ਹਨ, ਮੌਕੇ ਤੋਂ ਫਰਾਰ ਹੋ ਗਏ। ਇਸ ਚੂਰਾ ਪੋਸਤ ਦੀ ਬਾਜਾਰੀ ਕੀਮਤ 12.50 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਅਧਿਕਾਰੀ ਅਨੁਸਾਰ ਇਨ੍ਹਾਂ ਪਾਸੋਂ ਬਲੈਰੋ ਪਿੱਕਅੱਪ ਗੱਡੀ ਅਤੇ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਨਸ਼ਿਆਂ ਦੇ ਆਦੀ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News