ਇੰਡੀਅਨ ਨਿਊਜ਼ ਪੇਪਰ ਸੋਸਾਇਟੀ ਦੇ ਪਰ੍ਧਾਨ ਬਣੇ ਸ਼ੈਲੇਸ਼ ਗੁਪਤਾ, ਵਿਜੇ ਚੋਪੜਾ ਮੁੜ ਕਾਰਜਕਾਰੀ ਮੈਂਬਰ ਬਣੇ
Wednesday, Sep 25, 2019 - 09:07 PM (IST)

ਬੇਂਗਲੁਰੂ (ਸ. ਹ.)– ਇੰਡੀਅਨ ਨਿਊਜ਼ ਪੇਪਰ ਸੋਸਾਇਟੀ (ਆਈ. ਐੱਨ. ਐੱਸ.) ਦੀ ਬੁੱਧਵਾਰ ਨੂੰ ਬੇਂਗਲੁਰੂ ਵਿਖੇ ਹੋਈ 80ਵੀਂ ਸਾਲਾਨਾ ਬੈਠਕ ਵਿਚ ਸ਼੍ਰੀ ਸ਼ੈਲੇਸ਼ ਗੁਪਤਾ ਨੂੰ ਪ੍ਰੈਜ਼ੀਡੈਂਟ ਅਤੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੂੰ ਮੁੜ ਕਾਰਜਕਾਰੀ ਕਮੇਟੀ ਦਾ ਮੈਂਬਰ ਚੁਣ ਲਿਆ ਗਿਆ।
ਇਸ ਤੋਂ ਇਲਾਵਾ ਐੱਲ. ਅਦੀਮੂਲਮ ਨੂੰ ਡਿਪਟੀ ਪ੍ਰੈਜ਼ੀਡੈਂਟ, ਡੀ.ਡੀ. ਪੁਰਕੇਸਥਾ ਨੂੰ ਵਾਈਸ ਪ੍ਰੈਜ਼ੀਡੈਂਟ ਅਤੇ ਨਰੇਸ਼ ਮੋਹਨ ਨੂੰ ਸਾਲ 2019-20 ਲਈ ਖਜ਼ਾਨਚੀ ਚੁਣਿਆ ਗਿਆ। ਮੈਰੀ ਪਾਲ ਸੈਕਟਰੀ ਜਨਰਲ ਦੀ ਭੂਮਿਕਾ ਨਿਭਾਏਗੀ। ਕਾਰਜਕਾਰੀ ਕਮੇਟੀ ਦੇ ਕੁਲ 41 ਮੈਂਬਰ ਚੁਣੇ ਗਏ ਹਨ।