ਹਿਮਾਚਲ : ਦੁਬਈ ''ਚ ਹਾਦਸੇ ਦਾ ਸ਼ਿਕਾਰ ਹੋਇਆ ਸ਼ਾਹਪੁਰ ਦਾ ਨੌਜਵਾਨ, ਇਸ ਤਰ੍ਹਾਂ ਮਿਲੀ ਦਰਦਨਾਕ ਮੌਤ

Saturday, Jan 22, 2022 - 06:50 PM (IST)

ਹਿਮਾਚਲ : ਦੁਬਈ ''ਚ ਹਾਦਸੇ ਦਾ ਸ਼ਿਕਾਰ ਹੋਇਆ ਸ਼ਾਹਪੁਰ ਦਾ ਨੌਜਵਾਨ, ਇਸ ਤਰ੍ਹਾਂ ਮਿਲੀ ਦਰਦਨਾਕ ਮੌਤ

ਕਾਂਗੜਾ- ਵਿਧਾਨ ਸਭਾ ਖੇਤਰ ਸ਼ਾਹਪੁਰ ਦੇ ਪਿੰਡ ਮਹਾੜ ਦੇ ਨੌਜਵਾਨ ਦੀ ਦੁਬਈ 'ਚ ਇਕ ਹਾਦਸੇ 'ਚ ਮੌਤ ਹੋ ਗਈ। ਨੌਜਵਾਨ ਢਾਈ ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ। ਨੌਜਵਾਨ ਉੱਥੇ ਮਜ਼ਦੂਰੀ ਦਾ ਕੰਮ ਕਰਦਾ ਸੀ। ਸ਼ੁੱਕਰਵਾਰ ਰਾਤ ਕੰਮ ਕਰਦੇ ਹੋਏ ਮਲਬਾ ਉੱਪਰ ਡਿੱਗਣ ਨਾਲ ਇਹ ਹਾਦਸਾ ਹੋਇਆ। ਇਸ ਹਾਦਸੇ 'ਚ ਬਿਹਾਰ ਦੇ ਵੀ ਕੁਝ ਨੌਜਵਾਨਾਂ ਦੀ ਮੌਤ ਦੀ ਸੂਚਨਾ ਹੈ।

ਇਹ ਵੀ ਪੜ੍ਹੋ : ਐਂਬੂਲੈਂਸ ਨਹੀਂ ਮਿਲੀ ਤਾਂ ਮੋਢੇ 'ਤੇ ਹੀ ਪਤਨੀ ਦੀ ਲਾਸ਼ ਲੈ ਕੇ ਸ਼ਮਸ਼ਾਨ ਵੱਲ ਨਿਕਲਿਆ ਲਾਚਾਰ ਪਤੀ, ਲੋਕ ਦੇਖਦੇ ਰਹੇ ਤਮਾਸ਼ਾ

ਜਾਣਕਾਰੀ ਅਨੁਸਾਰ ਸ਼ਾਹਪੁਰ ਦੇ ਪਿੰਡ ਮਹਾੜ ਦਾ 23 ਸਾਲਾ ਨੌਜਵਾਨ ਅਨੁਰਾਗ ਕੁਮਾਰ ਪੁੱਤਰ ਜੈਸੀ ਰਾਮ ਢਾਈ ਸਾਲ ਪਹਿਲਾਂ ਆਪਣੇ ਪਿੰਡ ਦੇ ਇਕ ਨੌਜਵਾਨ ਨਾਲ ਦੁਬਈ ਗਿਆ ਸੀ। ਉੱਥੇ ਇਹ ਨੌਜਵਾਨ ਇਕ ਕੰਪਨੀ ਦੇ ਮਾਧਿਅਮ ਨਾਲ ਮਜ਼ਦੂਰੀ ਦਾ ਕੰਮ ਕਰਦੇ ਸਨ। ਸ਼ੁੱਕਰਵਾਰ ਰਾਤ ਅਨੁਰਾਗ ਕਿਸੇ ਬਿਲਡਿੰਗ 'ਚ ਕੰਮ ਕਰ ਰਿਹਾ ਸੀ। ਅਚਾਨਕ ਮਲਬਾ ਉੱਪਰ ਡਿੱਗਣ ਨਾਲ ਨੌਜਵਾਨ ਉਸ 'ਚ ਦਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News