ਸ਼ਾਹ ਨੇ ਕਰਤਾਰਪੁਰ ਲਾਂਘੇ ਨੂੰ ਦੱਸਿਆ ਇਤਿਹਾਸਕ ਉਪਲੱਬਧੀ
Wednesday, Nov 06, 2019 - 06:51 PM (IST)

ਨਵੀਂ ਦਿੱਲੀ — ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਇਤਿਹਾਸਕ ਉਪਲੱਬਧੀ ਦੱਸਿਆ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਸਿੱਖ ਸ਼ਰਧਾਲੂਆਂ ਲਈ ਇਹ ਯਾਦਗਾਰ ਪਲ ਹੋਵੇਗਾ। ਇਸ ਦੇ ਨਾਲ ਲੱਖਾਂ ਸ਼ਰਧਾਲੂਆਂ ਦੀ ਬਹੁਤ ਪੁਰਾਣੀ ਇੱਛਾ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ। ਮੋਦੀ ਸਰਕਾਰ ਸਭਿਆਚਾਰਕ ਵਿਰਾਸਤ ਲਈ ਵਚਨਬੱਧ ਹੈ।